Home ਮਨੋਰੰਜਨ ਬਦਲਦੇ ਰੁਝੇਵੇਂ : ਬਦਲਦੇ ਮਨੁੱਖ

ਬਦਲਦੇ ਰੁਝੇਵੇਂ : ਬਦਲਦੇ ਮਨੁੱਖ

0

ਬਦਲਦੇ ਰੁਝੇਵੇਂ : ਬਦਲਦੇ ਮਨੁੱਖ

ਜੀਵਨ ਇੱਕ ਨਿਰੰਤਰ ਤਬਦੀਲੀ ਦਾ ਨਾਂ ਹੈ। ਸਮੇਂ ਦੇ ਨਾਲ ਮਨੁੱਖ ਦੇ ਰੁਝੇਵੇਂ, ਵਿਚਾਰਧਾਰਾਵਾਂ, ਰਹਿਣ ਸਹਿਣ ਤੇ ਆਚਰਣ ਵਿੱਚ ਵੀ ਵੱਡਾ ਬਦਲਾਅ ਆਇਆ। ਮਨੁੱਖੀ ਸੋਚ ਆਤਮਕੇਂਦਰਿਤ ਹੋ ਗਈ ਹੈ, ਜਿਸ ਕਾਰਨ ਰਿਸ਼ਤਿਆਂ ਦੀ ਮਿਠਾਸ ਘੱਟ ਗਈ ਹੈ। ਪਹਿਲਾਂ ਮਨੁੱਖ ਦੇ ਰੁਝੇਵੇਂ ਪ੍ਰਕ੍ਰਿਤੀ ਦੇ ਨੇੜੇ ਹੁੰਦੇ ਸੀ,ਪਰ ਹੁਣ ਆਧੁਨਿਕ ਤਕਨੀਕ ਨੇ ਮਨੁੱਖ ਨੂੰ ਕੁਦਰਤ, ਆਪਣੇ ਵਿਰਸੇ ਅਤੇ ਕਦਰਾਂ-ਕੀਮਤਾਂ ਤੋਂ ਵੀ ਦੂਰ ਕਰ ਦਿੱਤਾ ਹੈ।
ਸੋਸ਼ਲ ਮੀਡੀਆ, ਵਿਡੀਓ ਗੇਮਾਂ ਅਤੇ ਵਰਚੁਅਲ ਦੁਨੀਆਂ ਨੇ ਮਨੁੱਖ ਨੂੰ ਅਸਲ ਜ਼ਿੰਦਗੀ ਦੀ ਸਾਦਗੀ ਤੋਂ ਵੱਖ ਕਰ ਦਿੱਤਾ ਹੈ। ਲੋਕ ਆਪਣੇ ਪਰਿਵਾਰ ਅਤੇ ਸਮਾਜਕ ਸੰਬੰਧਾਂ ਤੋਂ ਕੱਟ ਰਹੇ ਹਨ। ਪਹਿਲਾਂ ਜਿੱਥੇ ਲੋਕ ਸਮੂਹਿਕ ਗਤੀਵਿਧੀਆਂ ਜਿਵੇਂ ਵਿਆਹ ਸ਼ਾਦੀ, ਮੇਲੇ,ਮੁਸ਼ਾਇਰੇ,ਨਾਟਕਾਂ, ਵਿੱਚ ਭਾਗ ਲੈਂਦੇ ਸਨ, ਹੁਣ ਉਹ ਸਕਰੀਨ ਦੇ ਅੱਗੇ ਬੈਠੇ-ਬੈਠੇ ਹੀ ਆਪਣਾ ਮਨੋਰੰਜਨ ਕਰ ਲੈਂਦੇ ਹਨ।
ਹਰ ਤਬਦੀਲੀ ਨਕਾਰਾਤਮਕ ਨਹੀਂ ਹੁੰਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਿਆ ਅਤੇ ਤਕਨੀਕੀ ਵਿਕਾਸ ਨੇ ਲੋਕਾਂ ਨੂੰ ਨਵੇਂ ਪੇਸ਼ੇਵਰ ਮੌਕੇ ਦਿੱਤੇ ਹਨ। ਆਨਲਾਈਨ ਕੋਰਸ, ਰਿਮੋਟ ਜੌਬਸ ਸਵੈ-ਰੋਜ਼ਗਾਰੀ ਅਤੇ ਸਟਾਰਟਅਪ ਨੇ ਲੋਕਾਂ ਨੂੰ ਆਤਮਨਿਰਭਰ ਬਣਾਇਆ ਹੈ। ਪਰ ਇਹਨਾਂ ਵੱਡੀਆਂ ਸਹੂਲਤਾਂ ਨੇ ਆਪਸੀ ਨੇੜਤਾ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ।
ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਰੁਝੇਵਿਆਂ ਵਿੱਚ ਤਕਨੀਕੀ ਸਹੂਲਤਾਂ ਦੇ ਨਾਲ਼ -ਨਾਲ਼ ਨੈਤਿਕ ਮੁੱਲਾਂ, ਪਰਿਵਾਰਕ ਸੰਬੰਧਾਂ ਤੇ ਸੰਵੇਦਨਸ਼ੀਲਤਾ ਵਿੱਚ ਸੰਤੁਲਨ ਬਣਾਈ ਰੱਖੀਏ।

NO COMMENTS

LEAVE A REPLY

Please enter your comment!
Please enter your name here

Exit mobile version