Homeਸੰਸਾਰਅਮਰੀਕਾ ਵਿੱਚ ਭਾਰਤੀ ਮੂਲ ਦੇ 17 ਸਾਲਾ ਨੌਜਵਾਨ ’ਤੇ ਮਾਂ ਤੇ ਭਰਾ...

ਅਮਰੀਕਾ ਵਿੱਚ ਭਾਰਤੀ ਮੂਲ ਦੇ 17 ਸਾਲਾ ਨੌਜਵਾਨ ’ਤੇ ਮਾਂ ਤੇ ਭਰਾ ਦੀ ਹੱਤਿਆ ਦਾ ਦੋਸ਼

Indian-origin teenager arrested over alleged killing of mother and younger brother in Massachusetts

ਨਿਊਯਾਰਕ, 13 ਅਗਸਤ, 2026 (ਹਰਸ਼ਪ੍ਰੀਤ ਕੌਰ) : ਅਮਰੀਕਾ ਦੇ ਮੈਸਾਚੂਸੇਟਸ ਸੂਬੇ ਵਿੱਚ ਭਾਰਤੀ ਮੂਲ ਦੇ 17 ਸਾਲਾ ਨੌਜਵਾਨ ਨੂੰ ਆਪਣੀ ਮਾਂ ਅਤੇ ਛੋਟੇ ਭਰਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾਂ ਦੀ ਪਛਾਣ 45 ਸਾਲਾ ਸੁਧਾ ਵੈਂਕਟੇਸ਼ਨ ਅਤੇ ਉਨ੍ਹਾਂ ਦੇ 14 ਸਾਲਾ ਪੁੱਤਰ ਸਿੱਧਾਰਥ ਅਰਵਿੰਦ ਵਜੋਂ ਹੋਈ ਹੈ।

ਅਧਿਕਾਰੀਆਂ ਮੁਤਾਬਕ ਇਹ ਘਟਨਾ ਐਕਟਨ ਸ਼ਹਿਰ ਦੇ ਮਾਰਥਾ ਲੇਨ ਸਥਿਤ ਪਰਿਵਾਰਕ ਘਰ ਵਿੱਚ ਵਾਪਰੀ। ਪੁਲਿਸ ਨੂੰ 11 ਅਗਸਤ ਦੀ ਸ਼ਾਮ ਕਰੀਬ 6:37 ਵਜੇ ਨੌਜਵਾਨ ਦੇ ਪਿਤਾ ਵੱਲੋਂ ਫੋਨ ਕੀਤਾ ਗਿਆ ਸੀ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ, ਜਿੱਥੇ ਘਰ ਦੇ ਅੰਦਰ ਦੋਵੇਂ ਮਾਂ-ਪੁੱਤਰ ਮ੍ਰਿਤਕ ਮਿਲੇ। ਪੁਲਿਸ ਅਨੁਸਾਰ ਸਿੱਧਾਰਥ ਦੀ ਲਾਸ਼ ਪਹਿਲੀ ਮੰਜ਼ਿਲ ’ਤੇ, ਜਦਕਿ ਸੁਧਾ ਦੀ ਲਾਸ਼ ਬੇਸਮੈਂਟ ਵਿੱਚੋਂ ਮਿਲੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ 17 ਸਾਲਾ ਅਰਜੁਨ ਅਰਵਿੰਦ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਕਥਿਤ ਤੌਰ ’ਤੇ ਆਪਣੀ ਮਾਂ ਦੀ ਕਾਰ ਲੈ ਕੇ ਉੱਥੋਂ ਚਲਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਜਾਂਚਕਰਤਾਵਾਂ ਨੇ ਮੈਸਾਚੂਸੇਟਸ ਦੇ ਵੇਲੈਂਡ ਇਲਾਕੇ ਵਿੱਚ ਇੱਕ ਪਾਰਕਿੰਗ ਸਥਾਨ ਤੋਂ ਅਰਜੁਨ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ’ਤੇ ਆਪਣੀ ਮਾਂ ਅਤੇ ਭਰਾ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਮਿਡਲਸੈਕਸ ਡਿਸਟ੍ਰਿਕਟ ਅਟਾਰਨੀ ਮੈਰੀਐਨ ਰਿਆਨ ਅਤੇ ਐਕਟਨ ਪੁਲਿਸ ਮੁਖੀ ਡਗਲਸ ਸਟਰਨਿਓਲੋ ਨੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਥਿਤ ਹਮਲੇ ਵਿੱਚ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments