ਨਵੀਂ ਦਿੱਲੀ, 19 ਸਤੰਬਰ 2026 (ਸ਼ਹਿਦ-ਏ-ਆਜ਼ਮ ਬਿਊਰੋ) : ਭਾਰਤ ਵਿੱਚ ਪਾਸਪੋਰਟ ਬਣਵਾਉਣ ਅਤੇ ਰੀ-ਇਸ਼ੂ ਕਰਵਾਉਣ ਦੀ ਫੀਸ ਵਿੱਚ ਵਾਧਾ 1 ਜੁਲਾਈ 2026 ਤੋਂ ਲਾਗੂ ਹੋ ਚੁੱਕਾ ਹੈ। ਵਿਦੇਸ਼ ਮੰਤਰਾਲੇ ਦੇ ਪਾਸਪੋਰਟ(ਸੋਧ ) ਰੂਲਜ਼ , 2026 ਤਹਿਤ ਆਮ ਅਤੇ ਤਤਕਾਲ ਦੋਵਾਂ ਸੇਵਾਵਾਂ ਲਈ ਨਵੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। ਪਾਸਪੋਰਟ ਸੇਵਾ ਪੋਰਟਲ ਨੇ ਵੀ ਨਵੀਆਂ ਫੀਸਾਂ ਦੀ ਪੁਸ਼ਟੀ ਕੀਤੀ ਹੈ।
ਨਵੀਂ ਫੀਸ :
36 ਪੰਨਿਆਂ ਦਾ ਆਮ ਪਾਸਪੋਰਟ: ₹2,500 — ਪਹਿਲਾਂ ₹1,500
60 ਪੰਨਿਆਂ ਦਾ ਆਮ ਪਾਸਪੋਰਟ: ₹3,500 — ਪਹਿਲਾਂ ₹2,000
36 ਪੰਨਿਆਂ ਦਾ ਤਤਕਾਲ : ₹5,000
60 ਪੰਨਿਆਂ ਦਾ ਤਤਕਾਲ : ₹6,000
ਗੁੰਮ ਜਾਂ ਨੁਕਸਾਨੇ 36 ਪੰਨਿਆਂ ਦੇ ਪਾਸਪੋਰਟ ਦੀ ਆਮ ਰੀਪਲੇਸਮੈਂਟ ਫੀਸ: ₹5,000
ਗੁੰਮ ਜਾਂ ਨੁਕਸਾਨੇ 60 ਪੰਨਿਆਂ ਦੇ ਪਾਸਪੋਰਟ ਦੀ ਆਮ ਰੀਪਲੇਸਮੈਂਟ ਫੀਸ: ₹6,000।
ਬੱਚਿਆਂ ਦੇ ਪਾਸਪੋਰਟ ਲਈ ਨਵਾਂ ਨਿਯਮ: 15 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ 36 ਪੰਨਿਆਂ ਦਾ ਆਮ ਪਾਸਪੋਰਟ ਹੁਣ ਜਾਰੀ ਹੋਣ ਦੀ ਤਾਰੀਖ ਤੋਂ 5 ਸਾਲ ਜਾਂ ਬੱਚੇ ਦੇ 18 ਸਾਲ ਦੇ ਹੋਣ ਤੱਕ—ਜੋ ਵੀ ਪਹਿਲਾਂ ਹੋਵੇ—ਵੈਧ ਰਹੇਗਾ। ਪਹਿਲਾਂ ਉਮਰ ਦੀ ਸੀਮਾ 15 ਸਾਲ ਸੀ। ਇਹ ਸੋਧ ਪਾਸਪੋਰਟ(ਸੋਧ ) ਰੂਲਜ਼ , 2026 ਵਿੱਚ ਕੀਤੀ ਗਈ ਹੈ ਅਤੇ 17 ਸਤੰਬਰ ਨੂੰ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋਈ।
ਛੋਟ ਵੀ ਜਾਰੀ: ਤਾਜ਼ਾ ਫੀਸ ਢਾਂਚੇ ਤਹਿਤ ਨਵੇਂ ਪਾਸਪੋਰਟ ਲਈ 8 ਸਾਲ ਤੱਕ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ 10 ਫੀਸਦੀ ਛੋਟ ਦਾ ਪ੍ਰਬੰਧ ਵੀ ਹੈ। ਇਹ ਛੋਟ ਤਾਜ਼ਾ ਅਰਜ਼ੀਆਂ ਲਈ ਹੈ। ਪਾਸਪੋਰਟ ਸੇਵਾ ਨੇ ਬਿਨੈਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਅਰਜ਼ੀ ਅਤੇ ਭੁਗਤਾਨ ਤੋਂ ਪਹਿਲਾਂ ਅਧਿਕਾਰਤ ਪੋਰਟਲ ’ਤੇ ਲਾਗੂ ਫੀਸ ਅਤੇ ਯੋਗਤਾ ਦੀ ਜਾਂਚ ਕਰਨ।
