HomeਪੰਜਾਬED ਦੀ ਤੀਜੀ ਚਿੱਠੀ ਤੋਂ ਬਾਅਦ ਵੀ FIR ਕਿਉਂ ਨਹੀਂ? ਸੁਖਬੀਰ ਬਾਦਲ...

ED ਦੀ ਤੀਜੀ ਚਿੱਠੀ ਤੋਂ ਬਾਅਦ ਵੀ FIR ਕਿਉਂ ਨਹੀਂ? ਸੁਖਬੀਰ ਬਾਦਲ ਨੇ ‘ਆਪ’ ਸਰਕਾਰ ’ਤੇ ਚੁੱਕੇ ਸਵਾਲ

Sukhbir Badal questions the AAP government over no FIR against Nitin Gohil despite three ED letters and additional evidence.

ਚੰਡੀਗੜ੍ਹ, 2 ਸਤੰਬਰ 2026 (ਜਗਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਥਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰਤੇ ਤਿੱਖਾ ਹਮਲਾ ਕੀਤਾ ਹੈ ਉਨ੍ਹਾਂ ਸਵਾਲ ਉਠਾਇਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਤੀਜੀ ਵਾਰ ਪੰਜਾਬ ਪੁਲਿਸ ਨੂੰ ਪੱਤਰ ਭੇਜੇ ਜਾਣ ਦੇ ਬਾਵਜੂਦ ਨਿਤਿਨ ਗੋਹਿਲ ਅਤੇ ਹੋਰ ਕਥਿਤ ਮੁਲਜ਼ਮਾਂ ਖ਼ਿਲਾਫ਼ ਅਜੇ ਤੱਕ FIR ਕਿਉਂ ਦਰਜ ਨਹੀਂ ਕੀਤੀ ਗਈ ਸੁਖਬੀਰ ਬਾਦਲ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਤਿੰਨ ਪੱਤਰ ਭੇਜੇ ਜਾਣ ਅਤੇ ਹੋਰ ਵੱਧ ਸਬੂਤ ਸਾਹਮਣੇ ਆਉਣ ਦੇ ਬਾਵਜੂਦ FIR ਦਰਜ ਨਾ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈਉਨ੍ਹਾਂ ਦਾਅਵਾ ਕੀਤਾ ਕਿ ED ਨੇ ਤੀਜੀ ਵਾਰ ਪੰਜਾਬ ਪੁਲਿਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਨੂੰ ਹਿਲਾ ਦੇਣ ਵਾਲੇ ਇਸ ਹਾਈਪ੍ਰੋਫਾਈਲ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਿਤਿਨ ਗੋਹਿਲ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਤੁਰੰਤ FIR ਦਰਜ ਕੀਤੀ ਜਾਵੇ ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ED ਵੱਲੋਂ ਇਸ ਵਾਰ ਮਾਮਲੇ ਨਾਲ ਸਬੰਧਤ ਵਾਧੂ ਸਬੂਤ ਵੀ ਪੇਸ਼ ਕੀਤੇ ਗਏ ਹਨ ਇਨ੍ਹਾਂ ਵਿੱਚ ਚੈਟਸ, ਸਕ੍ਰੀਨਸ਼ਾਟ ਅਤੇ ਪ੍ਰਮਾਣਿਤ ਇਲੈਕਟ੍ਰਾਨਿਕ ਰਿਕਾਰਡ ਸ਼ਾਮਲ ਦੱਸੇ ਜਾ ਰਹੇ ਹਨ ਸੁਖਬੀਰ ਬਾਦਲ ਨੇ ਸਰਕਾਰ ਤੋਂ ਮੰਗ ਕੀਤੀ ਕਿ ED ਵੱਲੋਂ ਵਾਰਵਾਰ ਭੇਜੇ ਜਾ ਰਹੇ ਪੱਤਰਾਂ ਅਤੇ ਪੇਸ਼ ਕੀਤੇ ਸਬੂਤਾਂ ਦੇ ਬਾਵਜੂਦ FIR ਦਰਜ ਨਾ ਕਰਨ ਦਾ ਕਾਰਨ ਜਨਤਕ ਕੀਤਾ ਜਾਵੇ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments