Homeਦੇਸ਼ਨੇਪਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਹੁੰਚੇ ਸੋਨੂੰ ਸੂਦ, ਭਾਰਤ ਵੱਲੋਂ ਮਿਲ...

ਨੇਪਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਹੁੰਚੇ ਸੋਨੂੰ ਸੂਦ, ਭਾਰਤ ਵੱਲੋਂ ਮਿਲ ਰਹੀ ਮਦਦ ਦੀ ਕੀਤੀ ਸ਼ਲਾਘਾ

Sonu Sood visits devastated Trishuli Bazar, meets flood victims and praises India’s continued support to Nepal.

ਕਾਠਮੰਡੂ, 2 ਸਤੰਬਰ 2026 (ਹਰਸ਼ਪ੍ਰੀਤ ਕੌਰ): ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਨੇ ਮੰਗਲਵਾਰ ਨੂੰ ਨੇਪਾਲ ਦੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਤ੍ਰਿਸ਼ੂਲੀ ਬਾਜ਼ਾਰ ਦਾ ਦੌਰਾ ਕੀਤਾ ਉਨ੍ਹਾਂ ਨੇ ਮੌਕੇਤੇ ਪਹੁੰਚ ਕੇ ਹੜ੍ਹ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਸੋਨੂੰ ਸੂਦ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਤਜਰਬੇ ਜਾਣੇ ਅਤੇ ਹੜ੍ਹ ਕਾਰਨ ਹੋਏ ਨੁਕਸਾਨਤੇ ਚਿੰਤਾ ਪ੍ਰਗਟ ਕੀਤੀ ਉਨ੍ਹਾਂ ਕਿਹਾ ਕਿ ਨੇਪਾਲ ਨੂੰ ਮੁੜ ਆਪਣੇ ਪੈਰਾਂਤੇ ਖੜ੍ਹਾ ਕਰਨ ਲਈ ਲਗਾਤਾਰ ਮਦਦ ਅਤੇ ਸਹਿਯੋਗ ਦੀ ਲੋੜ ਹੈ ਗੱਲਬਾਤ ਦੌਰਾਨ ਅਦਾਕਾਰ ਨੇ ਨੇਪਾਲ ਵਿੱਚ ਹੜ੍ਹਾਂ ਦੀ ਤਬਾਹੀ ਦਾ ਜ਼ਿਕਰ ਕਰਦਿਆਂ ਗੁਆਂਢੀ ਦੇਸ਼ ਦੀ ਮਦਦ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਨੇਪਾਲ ਨੂੰ ਦਿੱਤੀ ਜਾ ਰਹੀ ਸਹਾਇਤਾ ਕਾਬਿਲਤਾਰੀਫ਼ ਹੈ ਸੋਨੂੰ ਸੂਦ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨਾਲ ਮਿਲਣ ਤੋਂ ਬਾਅਦ ਇਹ ਅਹਿਸਾਸ ਹੁੰਦਾ ਹੈ ਕਿ ਤਬਾਹੀ ਤੋਂ ਉਭਰਨ ਵਿੱਚ ਕੁਝ ਹਫ਼ਤੇ ਜਾਂ ਮਹੀਨੇ ਨਹੀਂ, ਸਗੋਂ ਲੰਮਾ ਸਮਾਂ ਲੱਗ ਸਕਦਾ ਹੈ ਇਸ ਲਈ ਨੇਪਾਲ ਨੂੰ ਨਿਰੰਤਰ ਸਹਾਇਤਾ ਜਾਰੀ ਰੱਖਣ ਦੀ ਲੋੜ ਹੈ

ਇਸ ਦੌਰਾਨ ਨੇਪਾਲ ਪੁਲਿਸ ਮੁਤਾਬਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,127 ਤੱਕ ਪਹੁੰਚ ਗਈ ਹੈ ਰਾਸ਼ੂਵਾ, ਨੁਵਾਕੋਟ, ਧਾਦਿੰਗ, ਚਿਤਵਨ, ਗੋਰਖਾ, ਤਨਾਹੁਨ ਅਤੇ ਨਵਲਪਰਾਸੀ ਸਮੇਤ ਕਈ ਇਲਾਕਿਆਂ ਵਿੱਚੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਭਾਰਤ ਵਿੱਚ ਵੀ 9 ਲਾਸ਼ਾਂ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ ਨੇਪਾਲ ਪੁਲਿਸ ਅਨੁਸਾਰ ਬਰਾਮਦ ਕੀਤੀਆਂ ਲਾਸ਼ਾਂ ਵਿੱਚੋਂ ਹੁਣ ਤੱਕ 95 ਦੀ ਪਛਾਣ ਕਰਕੇ ਉਨ੍ਹਾਂ ਨੂੰ ਪਰਿਵਾਰਾਂ ਹਵਾਲੇ ਕੀਤਾ ਗਿਆ ਹੈ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਕਿਹਾ ਹੈ ਕਿ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਲਈ DNA ਸੈਂਪਲ ਅਤੇ ਹੋਰ ਸਬੂਤ ਸੰਭਾਲੇ ਜਾ ਰਹੇ ਹਨ ਉੱਧਰ, ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭੋਟੇ ਕੋਸ਼ੀ ਦਰਿਆ ਵਿੱਚ ਆਈ ਭਿਆਨਕ ਅਚਾਨਕ ਬਾਢ਼ ਤੋਂ ਬਾਅਦ ਅਹਿਮ ਹਾਈਡ੍ਰੋਪਾਵਰ ਸਾਈਟਾਂਤੇ ਬਚਾਅ ਕਾਰਜਾਂ ਲਈ ਭਾਰਤ ਅਤੇ ਚੀਨ ਦੀਆਂ ਵਿਸ਼ੇਸ਼ ਅੰਤਰਰਾਸ਼ਟਰੀ ਟਨਲ ਰੈਸਕਿਊ ਟੀਮਾਂ ਨੂੰ ਨੇਪਾਲੀ ਫੌਜ ਦੇ ਨਾਲ ਤਾਇਨਾਤ ਕੀਤਾ ਗਿਆ ਹੈ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments