Home ਹਰਿਆਣਾ ਭਾਜਪਾ ਯੁਵਾ ਮੋਰਚਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਕਸ਼ਿਤ ਦਹੀਆ ਦਾ ਕੁਰੂਕਸ਼ੇਤਰ ਵਿੱਚ...

ਭਾਜਪਾ ਯੁਵਾ ਮੋਰਚਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਅਕਸ਼ਿਤ ਦਹੀਆ ਦਾ ਕੁਰੂਕਸ਼ੇਤਰ ਵਿੱਚ ਭਰਵਾਂ ਸਵਾਗਤ

BJP Yuva Morcha State President Akshit Dahiya Felicitated in Kurukshetra

0

ਕੁਰੂਕਸ਼ੇਤਰ, 24 ਅਗਸਤ, 2026 (ਸੰਜੀਵ ਸ਼ਰਮਾ) : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ੍ਰੀ ਅਕਸ਼ਿਤ ਦਹੀਆ ਦਾ ਕੁਰੂਕਸ਼ੇਤਰ ਯੁਵਾ ਮੋਰਚਾ ਵੱਲੋਂ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ। ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ੍ਰੀ ਅਕਸ਼ਿਤ ਦਹੀਆ ਸੋਮਵਾਰ ਨੂੰ ਕੁਰੂਕਸ਼ੇਤਰ ਪਹੁੰਚੇ।

ਕੁਰੂਕਸ਼ੇਤਰ ਪਹੁੰਚਣ ’ਤੇ ਸ੍ਰੀ ਅਕਸ਼ਿਤ ਦਹੀਆ ਦਾ ਭਾਰਤੀ ਜਨਤਾ ਪਾਰਟੀ ਕੁਰੂਕਸ਼ੇਤਰ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਮੇਸ਼ ਸੈਣੀ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਾਹਿਲ ਸੁਧਾ, ਸੂਬਾ ਉਪ ਪ੍ਰਧਾਨ ਸ੍ਰੀ ਵਿਜੇਂਦਰ ਖੈਰਾ, ਸੂਬਾ ਮੀਡੀਆ ਸਹਿ-ਪ੍ਰਮੁੱਖ ਯੁਵਾ ਮੋਰਚਾ ਸ੍ਰੀਮਤੀ ਭਾਰਤੀ ਧੀਮਾਨ, ਸੂਬਾ ਸੋਸ਼ਲ ਮੀਡੀਆ ਸੰਯੋਜਕ ਸ੍ਰੀ ਸੁਨੀਲ ਕਪੂਰ, ਯੁਵਾ ਮੋਰਚਾ ਰੋਹਤਕ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਦੀਪੂ ਨਾਗਪਾਲ, ਘੱਟਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਰਵਰ ਸਿੰਘ ਵਿਰਕ, ਜ਼ਿਲ੍ਹਾ ਮਹਾਮੰਤਰੀ ਸ੍ਰੀ ਅਮਨ ਭਾਰਗਵ, ਸ੍ਰੀ ਰਾਹੁਲ ਸਮੇਤ ਯੁਵਾ ਮੋਰਚਾ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਸਵਾਗਤ ਤੇ ਸਨਮਾਨ ਕੀਤਾ।

ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ੍ਰੀ ਅਕਸ਼ਿਤ ਦਹੀਆ ਨੇ ਨੌਜਵਾਨਾਂ ਨੂੰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪ੍ਰਵਾਸ ਦੇ ਮਾਧਿਅਮ ਰਾਹੀਂ ਉਹ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਨਾਲ ਜੁੜ ਕੇ ਰਾਸ਼ਟਰ ਨਿਰਮਾਣ, ਜਨ ਸੇਵਾ, ਸੁਸ਼ਾਸਨ ਅਤੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਭਾਗੀਦਾਰ ਬਣਨ ਲਈ ਪ੍ਰੇਰਿਤ ਕਰਨਗੇ।

 

Exit mobile version