Homeਸੰਸਾਰ41 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ: 1985 ਦੇ ਏਅਰ ਇੰਡੀਆ ‘ਕਨਿਸ਼ਕ’...

41 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ: 1985 ਦੇ ਏਅਰ ਇੰਡੀਆ ‘ਕਨਿਸ਼ਕ’ ਬੰਬ ਧਮਾਕੇ ਦੀ ਜਾਂਚ ਰੋਕਣ ‘ਤੇ ਪੀੜਤ ਪਰਿਵਾਰਾਂ ‘ਚ ਭਾਰੀ ਰੋਸ

Canada Shelves 1985 Air India Bombing Probe; Victim Families Express Shock After 41-Year Wait

ਓਟਾਵਾ [ਕੈਨੇਡਾ] 22 ਸਤੰਬਰ, 2026 (ਛਤਰਪਾਲ ਸਿੰਘ)  : ਸਾਲ 1985 ਦੇ ਚਰਚਿਤ ਏਅਰ ਇੰਡੀਆ ਫਲਾਈਟ 182 ‘ਕਨਿਸ਼ਕ’ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ 41 ਸਾਲਾਂ ਬਾਅਦ ਵੀ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਵੱਲੋਂ ਜਾਂਚ ਨੂੰ ਠੰਢੇ ਬਸਤੇ ਵਿੱਚ ਪਾਉਣ ਅਤੇ ‘ਨਿਸ਼ਕ੍ਰਿਅ’ (Inactive) ਕਰਨ ਦੇ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਸੀ.ਬੀ.ਸੀ. ਨਿਊਜ਼ (CBC News) ਦੀ ਰਿਪੋਰਟ ਅਨੁਸਾਰ, ਆਰ.ਸੀ.ਐੱਮ.ਪੀ. ਨੇ ਟੋਰਾਂਟੋ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਪੁਲਿਸ ਕੋਲ ਹੁਣ ਅੱਗੇ ਵਧਣ ਲਈ ਕੋਈ ਨਵੇਂ ਸੁਰਾਗ ਜਾਂ ਸ਼ੱਕੀ ਵਿਅਕਤੀ ਨਹੀਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਰਸਮੀ ਤੌਰ ‘ਤੇ ਬੰਦ ਨਹੀਂ ਕੀਤੀ ਗਈ, ਪਰ ਮੌਜੂਦਾ ਸਮੇਂ ਵਿੱਚ ਜਾਂਚ ਕਾਰਵਾਈ ਨੂੰ ਰੋਕਿਆ ਜਾ ਰਿਹਾ ਹੈ।

ਪੀੜਤ ਪਰਿਵਾਰਾਂ ਦਾ ਦਰਦ : ਮੀਟਿੰਗ ਵਿੱਚ ਸ਼ਾਮਲ ਹੋਏ ਸੰਜੇ ਲਾਜ਼ਰ, ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਮਾਤਾ-ਪਿਤਾ ਅਤੇ ਭੈਣ ਨੂੰ ਗੁਆ ਦਿੱਤਾ ਸੀ, ਨੇ ਕਿਹਾ ਕਿ ਪੁਲਿਸ ਦਾ ਇਹ ਫੈਸਲਾ ਪਰਿਵਾਰਾਂ ਲਈ ਇੱਕ ਵੱਡਾ ਝਟਕਾ ਹੈ। ਉਨ੍ਹਾਂ ਕਿਹਾ, “ਤੁਸੀਂ ਸਿਰਫ਼ ਇਸ ਲਈ ਪੂਰੀ ਜਾਂਚ ਨੂੰ ਵਿਚਾਲੇ ਨਹੀਂ ਛੱਡ ਸਕਦੇ ਕਿਉਂਕਿ ਤੁਸੀਂ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੇ।” ਇਸੇ ਤਰ੍ਹਾਂ ਇੱਕ ਹੋਰ ਪੀੜਤ ਰੌਬ ਅਲੈਗਜ਼ੈਂਡਰ ਨੇ ਕਿਹਾ ਕਿ ਜਾਂਚ ਨੂੰ ਰੋਕਣਾ ਉਨ੍ਹਾਂ ਦੇ ਵਿਛੜੇ ਅਜ਼ੀਜ਼ਾਂ ਦੀਆਂ ਯਾਦਾਂ ‘ਤੇ ਇੱਕ ਜ਼ੋਰਦਾਰ ਥੱਪੜ ਵਾਂਗ ਹੈ। ਪੀੜਤ ਪਰਿਵਾਰਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਪਰਾਧ : 23 ਜੂਨ 1985 ਨੂੰ ਟੋਰਾਂਟੋ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਕਨਿਸ਼ਕ’ ਵਿੱਚ ਆਇਰਲੈਂਡ ਦੇ ਅਸਮਾਨ ਵਿੱਚ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਸਵਾਰ ਸਾਰੇ 329 ਯਾਤਰੀ ਅਤੇ ਕਰੂ ਮੈਂਬਰ ਮਾਰੇ ਗਏ ਸਨ। ਮਾਰਨ ਵਾਲਿਆਂ ਵਿੱਚ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਸਨ। ਇਸ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਇੰਦਰਜੀਤ ਸਿੰਘ ਰੇਅਤ ਨੂੰ ਬੰਬ ਬਣਾਉਣ ਦੇ ਦੋਸ਼ ਹੇਠ ਸਜ਼ਾ ਹੋਈ ਸੀ, ਜੋ 30 ਸਾਲ ਦੀ ਜੇਲ੍ਹ ਕੱਟ ਕੇ 2016 ਵਿੱਚ ਰਿਹਾਅ ਹੋ ਚੁੱਕਾ ਹੈ। ਕੈਨੇਡਾ ਦੇ ਸਾਬਕਾ ਅੰਬੈਸਡਰ ਬੌਬ ਰਾਏ ਨੇ ਵੀ ਆਰ.ਸੀ.ਐੱਮ.ਪੀ. ਦੇ ਇਸ ਰਵੱਈਏ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਾਂਚ ਨੂੰ ਰੋਕਣਾ ਬਹੁਤ ਹੀ ਗਲਤ ਕਦਮ ਹੈ, ਜਿਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਕੈਨੇਡਾ ਦੇ ਅਕਸ ‘ਤੇ ਬੁਰਾ ਅਸਰ ਪਵੇਗਾ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments