Home ਪਟਿਆਲਾ ਅਪਡੇਟ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਪੁਸਤਕ ‘ਕੁਇਜ਼...

ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਪੁਸਤਕ ‘ਕੁਇਜ਼ ਮੁਕਾਬਲਾ ਦੇ ਚੌਥੇ ਸੰਸਕਰਣ ਦਾ ਉਪ ਕੁਲਪਤੀ ਡਾ.  ਜਗਦੀਪ ਸਿੰਘ ਵੱਲੋਂ ਲੋਕ—ਅਰਪਣ 

Vice-Chancellor Dr. Jagdeep Singh releases the fourth edition of Dr. Darshan Singh ‘Asht’s’ book published by Punjab Language Department.

0
ਪਟਿਆਲਾ, 14 ਸਤੰਬਰ, 2026 (ਗੁਰਮੀਤ ਸਿੰਘ ਤੁੰਗ ) :  ਬੀਤੀ ਸ਼ਾਮ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਪ੍ਰਕਾਸ਼ਿਤ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ  ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ‘ਆਸ਼ਟ’ ਰਚਿਤ ਪੁਸਤਕ ‘ਕੁਇਜ਼ ਮੁਕਾਬਲਾ’ ਦੇ ਚੌਥੇ ਸੰਸਕਰਣ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਲੋਕ—ਅਰਪਣ ਕੀਤਾ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਵਿਮੈਨ ਕਲੱਬ ਵੱਲੋਂ ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਡਾ. ਸੁਖਜੀਤ ਕੌਰ ਨੂੰ ਦਿਤੇ ਗਏ ਪ੍ਰੀਤੀ ਭੋਜਨ ਦੇ ਮਾਣ ਤਹਿਤ ਰੱਖਿਆ ਗਿਆ ਸੀ।ਇਸ ਸਮਾਗਮ ਵਿਚ ਡਾ. ਸੁਖਜੀਤ ਕੌਰ ਨੇ ਕਿਹਾ ਕਿ ਵਿਮੈਨ ਕਲੱਬ ਦੇ ਵਿਕਾਸ ਲਈ ਹੋਰ ਉਸਾਰੂ ਯੋਜਨਾਵਾਂ ਅਤੇ ਕਾਰਜ ਉਲੀਕੇ ਜਾਣਗੇ ਜਿਸ ਨਾਲ ਯੂਨੀਵਰਸਿਟੀ ਵਿਚ ਉਸਾਰੂ ਅਤੇ ਪਰਿਵਾਰਕ ਮਾਹੌਲ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਆਪਣੇ ਸੰਬੰਧਤ ਅਦਾਰੇ ਪ੍ਰਤੀ ਵਿਸ਼ੇਸ਼ ਦੇਣ ਹੁੰਦੀ ਹੈ।ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਮੈਨ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਯੂਨੀਵਰਸਿਟੀ ਦੀਆਂ ਅਕਾਦਮਿਕ,ਸਾਹਿਤਕ,ਸਭਿਆਚਾਰਕ ਅਤੇ ਸੰਗੀਤਕ ਵਾਤਾਵਰਣ ਨੂੰ ਹੋਰ ਮਹਿਕਾਉਂਦਾ ਹੈ ਸਗੋਂ ਇਹ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਣਾ ਵੀ ਦਿੰਦਾ ਹੈ। ਵਿਮੈਨ ਕਲੱਬ ਦੇ ਅਹਿਮ ਕਾਰਜਕਰਤਾ ਡਾ. ਰਿਤੂ ਲਹਿਲ ਨੇ ਆਪਣੀ ਸੁੰਦਰ ਵਿਉਂਬੰਦੀ ਅਤੇ ਪ੍ਰਬੰਧਕੀ ਸ਼ੈਲੀ ਨਾਲ ਇਸ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਵਿਮੈਨ ਕਲੱਬ ਦੇ ਇਤਿਹਾਸਕ ਵਿਕਾਸ ਦੀ ਯਾਤਰਾ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਡਾ. ਜਗਦੀਪ ਸਿੰਘ ਅਤੇ ਡਾ. ਸੁਖਜੀਤ ਕੌਰ ਨੇ ਡਾ. ਆਸ਼ਟ ਨੂੰ ਉਨ੍ਹਾਂ ਦੀ ਪੁਸਤਕ ਦੇ ਲੋਕ ਅਰਪਣ ਤੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਅਜਿਹੀਆਂ ਪੁਸਤਕਾਂ ਵਿਦਿਅਕ,ਸਾਹਿਤਕ,ਸਭਿਆਚਾਰਕ,ਭੂਗੋਲਿਕ ਅਤੇ ਭਾਸ਼ਾਈ ਗਿਆਨ ਵਧਾਉਣ ਦਾ ਸੁਚੱਜਾ ਉਪਰਾਲਾ ਹੁੰਦੀਆਂ ਹਨ। ਆਪਣੀ ਮਾਤ ਭਾਸ਼ਾ ਅਤੇ ਸਭਿਆਚਾਰ ਨਾਲੋਂ ਟੁੱਟ ਰਹੀ ਨਵੀਂ ਪੀੜ੍ਹੀ ਨੂੰ ਇਹ ਪੁਸਤਕ ਆਪਣੀ ਵਿਰਾਸਤ ਨਾਲ ਜੋੜਦੀ ਹੈ। ਜ਼ਿਕਰਯੋਗ ਹੈ ਕਿ ਇਹ ਪੁਸਤਕ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿਚ ਰਾਜ ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਲਈ ਉਤਸਾਹ ਪੈਦਾ ਕਰਦੀ ਹੈ ਜਿਸ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾਂ ਤਿੰਨ ਵਾਰ ਛਾਪਿਆ ਜਾ ਚੁੱਕਾ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਅਜੀਤਾ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ, ਕੰਟਰੋਲਰ ਪ੍ਰੀਖਿਆਵਾਂ ਡਾ. ਹਿਮੇਂਦਰ ਭਾਰਤੀ, ਡਾ. ਜਗਪ੍ਰੀਤ ਕੌਰ, ਡਾ. ਰਾਜਵਿੰਦਰ ਸਿੰਘ, ਡਾ. ਉਂਕਾਰ ਸਿੰਘ ਬੜੈਚ,ਡਾ. ਰਵੀਦਰਸ਼ਦੀਪ ਕੌਰ, ਡਾ. ਜਸਬੀਰ ਕੌਰ, ਡਾ.ਜਯੋਤੀ ਸ਼ਰਮਾ ਡਾ. ਜਗਪ੍ਰੀਤ ਕੌਰ, ਲਾਭ ਕੌਰ,ਡਾ. ਪਰਮਿੰਦਰਜੀਤ ਕੌਰ, ਡਾ. ਨੀਤੂ ਕੌਸ਼ਲ, ਡਾ ਸੁਖਵਿੰਦਰ ਕੌਰ, ਡਾ. ਰਜਨੀ,ਰਣਜੀਤ ਕੌਰ,ਹਰਪ੍ਰੀਤ ਕੌਰ ਆਦਿ ਅਧਿਆਪਕ,ਪਰਿਵਾਰਕ ਮੈਂਬਰ ਆਦਿ ਸ਼ਾਮਿਲ ਸਨ ਜਿਨ੍ਹਾਂ ਦੀਆਂ ਵੰਨ—ਸੁਵੰਨੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ। ਇਨ੍ਹਾਂ ਸੰਗੀਮਈ ਗਤੀਵਿਧੀਆਂ ਦਾ ਸੰਚਾਲਨ ਡਾ. ਰਿਤੂ ਲਹਿਲ ਨੇ ਬਾਖ਼ੂਬੀ ਨਿਭਾਇਆ। ਅੰਤ ਵਿਚ ਡਾ. ਸੁਖਜੀਤ ਕੌਰ ਹੋਰਾਂ ਵੱਲੋਂ ਦਿੱਤੇ ਗਏ ਆਦਰ—ਮਾਣ ਲਈ ਵਿਮੈਨ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Exit mobile version