Homeਪੰਜਾਬਚੰਡੀਗੜ੍ਹ ’ਚ 16.5 ਕਿਲੋ ਚਰਸ ਤਸਕਰੀ ਮਾਮਲੇ ਦਾ ਫ਼ੈਸਲਾ, ਦੋ ਨੂੰ 12-12...

ਚੰਡੀਗੜ੍ਹ ’ਚ 16.5 ਕਿਲੋ ਚਰਸ ਤਸਕਰੀ ਮਾਮਲੇ ਦਾ ਫ਼ੈਸਲਾ, ਦੋ ਨੂੰ 12-12 ਸਾਲ ਦੀ ਸਜ਼ਾ

Justice Served: Special NDPS Court Sentences Two to 12 Years in Major Charas Seizure.

ਚੰਡੀਗੜ੍ਹ, 19 ਸਤੰਬਰ 2026 (ਛੱਤਰਪਾਲ ਸਿੰਘ) : ਦੇ 16.5 ਕਿਲੋ ਚਰਸ ਤਸਕਰੀ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ ) ਚੰਡੀਗੜ੍ਹ ਜ਼ੋਨਲ ਯੂਨਿਟ ਨੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਵਿਸ਼ੇਸ਼ ਐਨਡੀਪੀਐਸ ਅਦਾਲਤ, ਚੰਡੀਗੜ੍ਹ ਨੇ 15 ਸਤੰਬਰ 2026 ਦੇ ਫ਼ੈਸਲੇ ਵਿੱਚ ਤਿੰਨਾਂ ਨੂੰ ਦੋਸ਼ੀ ਠਹਿਰਾਇਆ। ਮਾਮਲਾ 18 ਦਸੰਬਰ 2018 ਦਾ ਹੈ। ਐਨਸੀਬੀ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਖੁੱਡਾ ਲਾਹੌਰਾ ਪੁਲ ਨੇੜੇ ਇੱਕ ਹੁੰਡਈ ਵਰਨਾ ਨੂੰ ਰੋਕਿਆ ਗਿਆ ਸੀ। ਤਲਾਸ਼ੀ ਦੌਰਾਨ 16.5 ਕਿਲੋ ਚਰਸ ਬਰਾਮਦ ਹੋਈ। ਮੌਕੇ ਤੋਂ ਕੁੱਲੂ ਵਾਸੀ ਜੋਗਿੰਦਰ ਸਿੰਘ ਅਤੇ ਮੰਡੀ ਵਾਸੀ ਅਨਿਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਾਂਚ ਦੌਰਾਨ ਐਨਸੀਬੀ ਨੇ ਕੁੱਲੂ ਦੇ ਰਾਜ ਕੁਮਾਰ ਉਰਫ਼ ਰਾਜੂ ਨੂੰ ਵੀ ਮਾਮਲੇ ਨਾਲ ਜੋੜਿਆ। ਏਜੰਸੀ ਮੁਤਾਬਕ ਉਸ ਨੂੰ 20 ਦਸੰਬਰ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਭੁੰਤਰ ਸਥਿਤ ਉਸ ਦੇ ਘਰ ਤੋਂ ਹੋਰ 80 ਗ੍ਰਾਮ ਚਰਸ ਬਰਾਮਦ ਹੋਈ। ਐਨਸੀਬੀ ਦਾ ਕਹਿਣਾ ਸੀ ਕਿ ਇਹ ਨੈੱਟਵਰਕ ਚਰਸ ਨੂੰ ਮੁੰਬਈ, ਗੋਆ, ਬੈਂਗਲੁਰੂ ਅਤੇ ਚੇਨਈ ਵਰਗੇ ਸ਼ਹਿਰਾਂ ਤੱਕ ਪਹੁੰਚਾਉਣ ਨਾਲ ਜੁੜਿਆ ਸੀ। ਅਦਾਲਤ ਨੇ ਜੋਗਿੰਦਰ ਸਿੰਘ ਅਤੇ ਅਨਿਲ ਕੁਮਾਰ ਨੂੰ 12-12 ਸਾਲ ਦੀ ਸਖ਼ਤ ਕੈਦ ਅਤੇ ਹਰੇਕ ਨੂੰ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਰਾਜ ਕੁਮਾਰ ਉਰਫ਼ ਰਾਜੂ ਨੂੰ 1 ਸਾਲ ਦੀ ਸਖ਼ਤ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।

ਅਦਾਲਤੀ ਕਾਰਵਾਈ ਦੌਰਾਨ ਬਰਾਮਦ ਨਸ਼ੀਲੇ ਪਦਾਰਥ ਦੀ ਸੀਲ, ਕਸਟਡੀ ਦੀ ਲੜੀ ਅਤੇ ਰਸਾਇਣਕ ਜਾਂਚ ਨਾਲ ਸਬੰਧਤ ਸਬੂਤ ਵੀ ਪੇਸ਼ ਕੀਤੇ ਗਏ। ਜਾਂਚ ਵਿੱਚ ਨਮੂਨੇ ਸੀਆਰਸੀਐਲ , ਨਵੀਂ ਦਿੱਲੀ ਭੇਜੇ ਗਏ ਸਨ, ਜਿੱਥੇ ਉਹ ਚਰਸ ਵਜੋਂ ਪਾਜ਼ੀਟਿਵ ਪਾਏ ਗਏ। ਐਨਸੀਬੀ ਨੇ ਇਸ ਫ਼ੈਸਲੇ ਨੂੰ ਅੰਤਰ-ਰਾਜੀ ਨਸ਼ਾ ਤਸਕਰੀ ਮਾਮਲਿਆਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਵਿੱਚ ਮਹੱਤਵਪੂਰਨ ਨਤੀਜਾ ਦੱਸਿਆ ਹੈ। ਏਜੰਸੀ ਨੇ ਕਿਹਾ ਕਿ ਅਜਿਹੀ ਕਾਰਵਾਈ ਕੇਂਦਰ ਦੀ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਉਦੇਸ਼ਾਂ ਨਾਲ ਵੀ ਜੁੜੀ ਹੋਈ ਹੈ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments