30 ਜੂਨ, (ਹਰਸ਼ਪ੍ਰੀਤ ਕੌਰ): ਪੰਜਾਬ ਦੇ ਡੀਜੀਪੀ (DGP) ਦੀ ਚੋਣ ਲਈ ਪੈਨਲ ਤਿਆਰ ਕਰਨ ਵਾਸਤੇ ਯੂਪੀਐਸਸੀ (UPSC) ਦੀ ਐਮਪੈਨਲਮੈਂਟ ਕਮੇਟੀ ਦੀ ਮੀਟਿੰਗ ਅੱਜ 30 ਜੂਨ ਨੂੰ ਹੋਵੇਗੀ।
ਪੰਜਾਬ ਸਰਕਾਰ ਨੇ ਪੈਨਲ ਦੀ ਚੋਣ ਲਈ UPSC ਨੂੰ 14 ਅਧਿਕਾਰੀਆਂ ਦੀ ਸੂਚੀ ਭੇਜੀ ਹੈ। ਮੌਜੂਦਾ ਡੀਜੀਪੀ ਗੌਰਵ ਯਾਦਵ ਵੀ ਇਹਨਾਂ 14 ਅਧਿਕਾਰੀਆਂ ਵਿੱਚ ਸ਼ਾਮਲ ਹਨ।
1992 ਬੈਚ ਦੇ ਅਧਿਕਾਰੀ ਗੌਰਵ ਯਾਦਵ ਚਾਰ ਸਭ ਤੋਂ ਸੀਨੀਅਰ ਆਈਪੀਐਸ (IPS) ਅਧਿਕਾਰੀਆਂ ਵਿੱਚੋਂ ਇੱਕ ਹਨ। ਸੀਨੀਆਰਤਾ (Seniority) ਦੇ ਹਿਸਾਬ ਨਾਲ ਸ਼ਰਦ ਸਤਿਆ ਚੌਹਾਨ ਸਭ ਤੋਂ ਸੀਨੀਅਰ ਹਨ, ਜਿਨ੍ਹਾਂ ਤੋਂ ਬਾਅਦ ਹਰਪ੍ਰੀਤ ਸਿੱਧੂ, ਫਿਰ ਗੌਰਵ ਯਾਦਵ ਅਤੇ ਕੁਲਦੀਪ ਸਿੰਘ ਦਾ ਨਾਂ ਆਉਂਦਾ ਹੈ; ਇਹ ਚਾਰੇ ਸਭ ਤੋਂ ਸੀਨੀਅਰ ਅਧਿਕਾਰੀ 1992 ਬੈਚ ਦੇ ਹਨ। ਤਿੰਨ ਅਧਿਕਾਰੀ 1993 ਬੈਚ ਦੇ ਹਨ ਅਤੇ ਬਾਕੀ 7 ਅਧਿਕਾਰੀ 1994 ਬੈਚ ਦੇ ਹਨ।
