Home ਹਰਿਆਣਾ ਕਰਨਾਲ ’ਚ ਟਰੈਕਟਰ-ਟਰਾਲੀ ਪਲਟੀ, 3 ਦੀ ਮੌਤ; 2 ਗੰਭੀਰ ਜ਼ਖਮੀ

ਕਰਨਾਲ ’ਚ ਟਰੈਕਟਰ-ਟਰਾਲੀ ਪਲਟੀ, 3 ਦੀ ਮੌਤ; 2 ਗੰਭੀਰ ਜ਼ਖਮੀ

Three killed, two seriously injured as tractor-trolley overturns in Karnal

0

ਕਰਨਾਲ, 12 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਕਾਛਵਾ-ਬਹਲੋਲਪੁਰ ਰੋਡ ’ਤੇ ਖਰਾਬ ਸੜਕ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ। ਸੜਕ ’ਤੇ ਪਏ ਡੂੰਘੇ ਟੋਏ ਕਾਰਨ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਖੇਤਾਂ ਵਿੱਚ ਜਾ ਕੇ ਪਲਟ ਗਈ। ਹਾਦਸੇ ਸਮੇਂ ਟਰੈਕਟਰ-ਟਰਾਲੀ ’ਤੇ ਕੁੱਲ ਪੰਜ ਵਿਅਕਤੀ ਸਵਾਰ ਸਨ। ਵਾਹਨ ਦੇ ਪਲਟਣ ਨਾਲ ਸਾਰੇ ਹੇਠਾਂ ਡਿੱਗ ਗਏ, ਜਦਕਿ ਤਿੰਨ ਵਿਅਕਤੀ ਟਰੈਕਟਰ-ਟਰਾਲੀ ਹੇਠਾਂ ਦੱਬ ਗਏ। ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਉੱਤਰ ਪ੍ਰਦੇਸ਼ ਤੋਂ ਕਰਨਾਲ ਵਿੱਚ ਤੂੜੀ ਲੈਣ ਲਈ ਆਏ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਕਾਰਨ ਸੜਕ ’ਤੇ ਬਣਿਆ ਡੂੰਘਾ ਟੋਆ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Exit mobile version