Homeਪੰਜਾਬਤਿਓਹਾਰਾਂ ਅਤੇ ਨਵੇਂ ਸਾਲ ਮੌਕੇ ਪਟਾਕੇ ਵਜਾਉਣ, ਵੇਚਣ ਤੇ ਖਰੀਦਣ ਲਈ ਸਮਾਂ...

ਤਿਓਹਾਰਾਂ ਅਤੇ ਨਵੇਂ ਸਾਲ ਮੌਕੇ ਪਟਾਕੇ ਵਜਾਉਣ, ਵੇਚਣ ਤੇ ਖਰੀਦਣ ਲਈ ਸਮਾਂ ਤੇ ਸਥਾਨ ਕੀਤੇ ਗਏ ਨਿਰਧਾਰਤ

ਫ਼ਤਹਿਗੜ੍ਹ ਸਾਹਿਬ, 05 ਨਵੰਬਰ , 2026 (ਗੁਰਮੀਤ ਸਿੰਘ ਤੁੰਗ):  ਜ਼ਿਲ੍ਹਾ ਮੈਜਿਸਟਰੇਟ ਡਾ: ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੀਨ ਪਟਾਕੇ ਵੇਚਣ ਤੋਂ ਇਲਾਵਾ ਖ਼ਤਰਨਾਕ/ਕੈਮੀਕਲ ਪਟਾਖੇ ਵੇਚਣ, ਖਰੀਦਣ ਤੇ ਸਟੋਰ ਕਰਨ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵਾਂ ਸਾਲ ਮਨਾਉਣ ਲਈ ਕੇਵਲ ਗਰੀਨ ਪਟਾਕਿਆਂ ਦਾ ਹੀ ਇਸਤੇਮਾਲ ਕਰਨ, ਵੇਚਣ ਤੇ ਖਰੀਦਣ ਲਈ ਸਮਾਂ ਤੇ ਸਥਾਨ ਵੀ ਨਿਸ਼ਚਿਤ ਕੀਤੇ ਹਨ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ 08 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਾਤ 08:00 ਵਜੇ ਤੋਂ 10:00 ਵਜੇ ਤੱਕ ਗਰੀਨ ਪਟਾਕੇ ਵਜਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ 24 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ ਅਤੇ ਰਾਤ 09:00 ਵਜੇ ਤੋਂ 10:00 ਵਜੇ ਤੱਕ, ਕ੍ਰਿਸਮਿਸ ਵਾਲੇ ਦਿਨ 25-26 ਦਸੰਬਰ ਰਾਤ 11:55 ਤੋਂ ਸਵੇਰੇ 12:30 ਵਜੇ ਤੱਕ ਅਤੇ 31 ਦਸੰਬਰ 2026 ਤੇ 01 ਜਨਵਰੀ 2027 ਨੂੰ ਨਵੇਂ ਸਾਲ ਮੌਕੇ ਰਾਤ 11.55 ਤੋਂ 12.30 ਵਜੇਂ ਤੱਕ ਗਰੀਨ ਪਟਾਕੇ ਚਲਾਏ ਜਾ ਸਕਣਗੇ।

ਡਾ: ਸੋਨਾ ਥਿੰਦ ਨੇ ਕੇਵਲ ਗਰੀਨ ਪਟਾਕੇ ਵੇਚਣ ਤੇ ਖਰੀਦਣ ਲਈ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਿੱਚ ਦੁਸ਼ਹਿਰਾ ਗਰਾਊਂਡ ਸਰਹਿੰਦ ਸ਼ਹਿਰ, ਸਬ ਡਵੀਜ਼ਨ ਅਮਲੋਹ ਵਿਖੇ ਮਾਘੀ ਕਾਲਜ ਅਮਲੋਹ ਦੇ ਸਾਹਮਣੇ ਵਾਲੀ ਜਗ੍ਹਾ, ਆਊਟ ਡੋਰ ਸਟੇਡੀਅਮ (ਦੁਸ਼ਹਿਰਾ ਗਰਾਊਂਡ) ਮੰਡੀ ਗੋਬਿੰਦਗੜ੍ਹ, ਸਬ ਡਵੀਜ਼ਨ ਬਸੀ ਪਠਾਣਾ ਵਿਖੇ ਨਾਮਦੇਵ ਮੰਦਿਰ ਦੁਸ਼ਹਿਰਾ ਗਰਾਊਂਡ ਬਸੀ ਪਠਾਣਾ, ਅਨਾਜ ਮੰਡੀ ਚੁੰਨੀ ਕਲਾਂ, ਸਬ ਡਵੀਜ਼ਨ ਖਮਾਣੋਂ ਵਿਖੇ ਦੁਸ਼ਹਿਰਾ ਗਰਾਂਉਡ ਖਮਾਣੋਂ, ਚੱਕੀ ਸੰਘੋਲ ਸੀਤਲਾ ਦਾਸ ਜੀ ਦੀ ਸਮਾਧ ਦੁਸ਼ਹਿਰਾ ਗਰਾਂਉਡ ਸੰਘੋਲ, ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਦੇ ਖੇਡ ਗਰਾਂਉਡ ਅਤੇ ਸੀਨੀਅਰ ਸੈਕੰਡਰੀ ਸਕੂਲ ਭੜੀ ਨਿਰਧਾਰਤ ਕੀਤੇ ਗਏ ਹਨ। ਇਹ ਹੁਕਮ 01 ਜਨਵਰੀ, 2027 ਤੱਕ ਲਾਗੂ ਰਹਿਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments