Homeਸੰਸਾਰਅਮਰੀਕਾ ਦੇ ਡੇਲਾਵੇਅਰ ਨੇ 15 ਅਗਸਤ ਨੂੰ ‘ਇੰਡੀਆ ਡੇ’ ਵਜੋਂ ਐਲਾਨਿਆ

ਅਮਰੀਕਾ ਦੇ ਡੇਲਾਵੇਅਰ ਨੇ 15 ਅਗਸਤ ਨੂੰ ‘ਇੰਡੀਆ ਡੇ’ ਵਜੋਂ ਐਲਾਨਿਆ

Delaware proclaims August 15 as ‘India Day’ ahead of Independence Day

ਨਿਊਯਾਰਕ, 13 ਅਗਸਤ 2026 (ਕਾਜਲ) : ਭਾਰਤ ਦੇ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਅਮਰੀਕਾ ਦੇ ਡੇਲਾਵੇਅਰ ਸੂਬੇ ਨੇ 15 ਅਗਸਤ 2026 ਨੂੰ ‘ਇੰਡੀਆ ਡੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਰਾਹੀਂ ਭਾਰਤ ਦੀ ਵਿਰਾਸਤ ਅਤੇ ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨ ਦਿੱਤਾ ਗਿਆ ਹੈ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਕੌਂਸਲੇਟ ਨੇ ਡੇਲਾਵੇਅਰ ਦੇ ਗਵਰਨਰ ਮੈਥਿਊ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਲਾਨ ਭਾਰਤੀ ਮੂਲ ਦੇ ਡੇਲਾਵੇਅਰ ਵਾਸੀਆਂ ਦੀ ਸੇਵਾ, ਅਗਵਾਈ ਅਤੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਨੂੰ ਮਾਨਤਾ ਦਿੰਦਾ ਹੈ।

ਇਸ ਐਲਾਨ ਵਿੱਚ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ, ਰਵਾਇਤਾਂ, ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਦੀ ਅਮੀਰ ਵਿਰਾਸਤ ਨੂੰ ਵੀ ਉਜਾਗਰ ਕੀਤਾ ਗਿਆ ਹੈ। ਨਾਲ ਹੀ ਅਮਰੀਕਾ ਵਿੱਚ ਰਹਿੰਦਾ ਭਾਰਤੀ-ਅਮਰੀਕੀ ਭਾਈਚਾਰਾ ਇਨ੍ਹਾਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਿੱਚ ਨਿਭਾ ਰਿਹਾ ਭੂਮਿਕਾ ਵੀ ਰੇਖਾਂਕਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨਿਊਯਾਰਕ ਅਤੇ ਨਿਊ ਜਰਸੀ ਨੇ ਵੀ 15 ਅਗਸਤ 2026 ਨੂੰ ਭਾਰਤੀ ਆਜ਼ਾਦੀ ਦਿਵਸ ਵਜੋਂ ਮਾਨਤਾ ਦਿੱਤੀ ਸੀ। ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਵੱਲੋਂ ਕੀਤੇ ਐਲਾਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਸਿੱਖਿਆ, ਸਿਹਤ, ਖੋਜ, ਤਕਨਾਲੋਜੀ, ਕਾਰੋਬਾਰ ਅਤੇ ਜਨਤਕ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ ਵੀ 15 ਅਗਸਤ ਨੂੰ ਪੂਰੇ ਨਿਊਯਾਰਕ ਸੂਬੇ ਵਿੱਚ ‘India Independence Day’ ਵਜੋਂ ਮਾਨਤਾ ਦਿੱਤੀ ਹੈ। ਭਾਰਤੀ ਕੌਂਸਲੇਟ ਮੁਤਾਬਕ ਇਹ ਕਦਮ ਭਾਰਤ ਅਤੇ ਅਮਰੀਕਾ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਅਤੇ ਸਾਂਝੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਭਾਰਤ ਇਸ ਸਾਲ ਆਪਣਾ 80ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਿਹਾ ਹੈ। ਇਸ ਮੌਕੇ ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੀ ਯਾਦ ਨੂੰ ਵੀ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ ਜਾਵੇਗਾ। ਇਸ ਸਾਲ ਦੇ ਸਮਾਗਮਾਂ ਵਿੱਚ ‘ਯੁਵਾ ਸ਼ਕਤੀ’ ’ਤੇ ਵੀ ਖਾਸ ਜ਼ੋਰ ਰਹੇਗਾ ਅਤੇ ਦੇਸ਼ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments