Homeਸੰਸਾਰਅਮਰੀਕਾ ਨੇ ਵੈਨੇਜ਼ੁਏਲਾ ਲਈ ਡਿਪੋਰਟੇਸ਼ਨ ਉਡਾਣਾਂ ਮੁੜ ਸ਼ੁਰੂ ਕੀਤੀਆਂ

ਅਮਰੀਕਾ ਨੇ ਵੈਨੇਜ਼ੁਏਲਾ ਲਈ ਡਿਪੋਰਟੇਸ਼ਨ ਉਡਾਣਾਂ ਮੁੜ ਸ਼ੁਰੂ ਕੀਤੀਆਂ

The United States has resumed deportation flights to Venezuela after suspending removals following the devastating twin earthquakes that struck the country in June, causing widespread destruction and loss of life.

ਕਾਰਾਕਾਸ, 4 ਅਗਸਤ 2026 (ਕਾਜਲ) : ਅਮਰੀਕਾ ਨੇ ਵੈਨੇਜ਼ੁਏਲਾ ਲਈ ਡਿਪੋਰਟੇਸ਼ਨ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਜੂਨ ਮਹੀਨੇ ਵਿੱਚ ਆਏ ਦੋ ਭਿਆਨਕ ਭੂਚਾਲਾਂ ਕਾਰਨ ਵੈਨੇਜ਼ੁਏਲਾ ਨੂੰ ਵੱਡੇ ਪੱਧਰ ‘ਤੇ ਨੁਕਸਾਨ ਝੱਲਣਾ ਪਿਆ ਸੀ। ਰਿਪੋਰਟਾਂ ਮੁਤਾਬਕ ਸੋਮਵਾਰ ਨੂੰ 147 ਵੈਨੇਜ਼ੁਏਲਾਈ ਪ੍ਰਵਾਸੀਆਂ ਨੂੰ ਲੈ ਕੇ ਇੱਕ ਉਡਾਣ ਮਿਆਮੀ ਤੋਂ ਰਵਾਨਾ ਹੋਈ ਅਤੇ ਵੈਨੇਜ਼ੁਏਲਾ ਦੇ ਐਨਜ਼ੋਆਤੇਗੀ ਸੂਬੇ ਵਿੱਚ ਪਹੁੰਚੀ। ਭੂਚਾਲਾਂ ਤੋਂ ਬਾਅਦ ਇਹ ਪਹਿਲੀ ਡਿਪੋਰਟੇਸ਼ਨ ਉਡਾਣ ਮੰਨੀ ਜਾ ਰਹੀ ਹੈ।

ਵੈਨੇਜ਼ੁਏਲਾ ਸਰਕਾਰ ਦੇ ਪ੍ਰਤੀਨਿਧੀਆਂ ਨੇ ਵਾਪਸ ਆਏ ਨਾਗਰਿਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਾਂ ਨਾਲ ਮੁੜ ਜੁੜ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੈਨੇਜ਼ੁਏਲਾ ਵਿੱਚ ਆਏ 7.2 ਅਤੇ 7.5 ਤੀਬਰਤਾ ਵਾਲੇ ਦੋ ਭੂਚਾਲਾਂ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਸਨ ਅਤੇ ਵੱਡੇ ਪੱਧਰ ‘ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments