Home ਪੰਜਾਬ ਪਿੰਡ ਬੁਚੜੇ ਨਰਵਾਣਾ ਨਹਿਰ ਤੇ ਕਰੀਬ 05 ਕਰੋੜ ਦੀ ਲਾਗਤ ਨਾਲ 6...

ਪਿੰਡ ਬੁਚੜੇ ਨਰਵਾਣਾ ਨਹਿਰ ਤੇ ਕਰੀਬ 05 ਕਰੋੜ ਦੀ ਲਾਗਤ ਨਾਲ 6 ਮਹੀਨੇ ਅੰਦਰ ਬਣਕੇ ਤਿਆਰ ਹੋਵੇਗਾ ਸਟੀਲ ਦਾ ਪੁੱਲ-ਵਿਧਾਇਕ ਲਖਬੀਰ ਸਿੰਘ ਰਾਏ

MLA Lakhbir Singh Raimake says the steel structure at Buchhade village will improve connectivity after completion.

0

ਫਤਹਿਗੜ੍ਹ ਸਾਹਿਬ, 24 ਅਗਸਤ,2026 (ਛਤਰਪਾਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਿਆਰੀ ਬੁਨਿਆਦੀ ਢਾਂਚਾ, ਬਿਹਤਰ ਆਵਾਜਾਈ ਸਹੂਲਤਾਂ ਅਤੇ ਵਿਕਾਸ ਪੱਖੋਂ ਆਧੁਨਿਕ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ੍ਰੀ ਫ਼ਤਹਿਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਅੱਜ ਪਿੰਡ ਬੁਚੜੇ ਨਰਵਾਣਾ ਨਹਿਰ ਤੇ ਕਰੀਬ 05 ਕਰੋੜ ਦੀ ਲਾਗਤ ਨਾਲ ਸਟੀਲ ਦੇ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਣ ਮੋਕੇ ਕੀਤਾ। ਵਿਧਾਇਕ ਰਾਏ ਨੇ ਕਿਹਾ ਕਿ 70 ਸਾਲ ਪੁਰਾਣੇ ਅਤੇ ਤੰਗ ਪੁਲ ਕਾਰਣ ਨੇੜਲੇ ਪਿੰਡਾਂ ਅਤੇ ਵਸਨੀਕਾਂ ਨੂੰ ਆਉਣ ਜਾਣ ਵੇਲੇ ਵੱਡੀ ਮੁਸ਼ਕਿਲ ਪੇਸ਼ ਆਉਂਦੀ ਸੀ, ਜਿਸਨੂੰ ਜਲਦੀ ਬੂਰ ਪੈਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ 6 ਮਹੀਨੇ ਅੰਦਰ ਇਹ ਪੁਲ ਬਣਕੇ ਤਿਆਰ ਹੋ ਜਾਵੇਗਾ, ਜਿਸਦੇ ਨਾਲ ਪੁਲ ਤੋਂ ਵਾਹਨਾਂ ਰਾਹੀ ਲੰਘਣ ਵਿੱਚ ਲੋਕਾਂ ਨੂੰ ਭਵਿੱਖ ਅੰਦਰ ਕੋਈ ਦਿੱਕਤ ਨਹੀ ਆਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਹੀਦੀ ਸਭਾ ਦੇ ਦਿਨਾਂ ਅੰਦਰ ਸ਼ਰਧਾਲੂਆਂ ਦੇ ਹਰ ਤਰ੍ਹਾਂ ਦੇ ਵਾਹਨ ਪੁਲ ਬਣਨ ਨਾਲ ਪਟਿਆਲਾ ਰੋਡ ਤੋਂ ਹੁੰਦੇ ਹੋਏ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਸਕਣਗੇ।

ਵਿਧਾਇਕ ਰਾਏ ਨੇ ਦੱਸਿਆ ਕਿ ਪੁਲ ਤੋਂ ਟ੍ਰੈਫਿਕ ਚਨਾਰਥਲ ਕਲਾਂ, ਬਧੋਛੀਕਲਾਂ, ਖਰੋੜਾ ਖਰੋੜੀ ਅਤੇ ਨਬੀਪੁਰ ਅਤੇ ਪਟਿਆਲਾ ਰੋਡ ਤੱਕ ਜਾਂਦੀ ਹੈ। ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਅੰਦਰ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਹਰ ਪ੍ਰੋਜੈਕਟ ਵਿੱਚ ਗੁਣਵੱਤਾ ਨੂੰ ਤਰਜੀਹ ਦੇ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਨਿਰਧਾਰਤ ਮਾਪਦੰਡਾਂ ਅਨੁਸਾਰ ਅਤੇ ਨਿਰਧਾਰਤ ਸਮਾਂ ਸੀਮਾ ਅੰਦਰ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਦਾ ਲਾਭ ਮਿਲ ਸਕੇ। ਇਸ ਮੋਕੇ ਐਸਡੀਓ ਕ੍ਰਿਸ਼ਨ ਗੋਪਾਲ ਗਿੱਲ, ਕੁਲਵਿੰਦਰ ਸਿੰਘ ਡੇਰਾ ਬਲਕਾਰ ਸਿੰਘ ਨਬੀਪੁਰ, ਬਿਕਰਮਜੀਤ ਸਿੰਘ, ਬਲਵੀਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।

Exit mobile version