Homeਹਰਿਆਣਾਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ...

ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

CM Nayab Singh Saini highlights the courage, self-respect and valorous history of denotified and nomadic communities.

ਚੰਡੀਗੜ੍ਹ, 31 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਮੁਕਤ ਅਤੇ ਘੁਮੰਤੂ ਸਮਾਜ ਦਾ ਇਤਿਹਾਸ ਬਹੁਤ ਪੁਰਾਣਾ, ਗੌਰਵਸ਼ਾਲੀ ਅਤੇ ਪ੍ਰੇਰਣਾਦਾਇਕ ਹੈ। ਔਖੇ ਤੋਂ ਔਖੇ ਹਾਲਾਤ ਵਿੱਚ ਵੀ ਇਸ ਸਮਾਜ ਦੇ ਲੋਕਾਂ ਨੇ ਆਪਣੀ ਅਟੁੱਟ ਮਿਹਨਤਅਮੀਰ ਕਲਾਅਨੋਖੀ ਸੱਭਿਆਚਾਰ ਅਤੇ ਆਪਣੇ ਸਵਾਭੀਮਾਨ ਨੂੰ ਹਮੇਸ਼ਾ ਜ਼ਿੰਦਾ ਰੱਖਿਆ ਹੈ। ਜਦੋਂ ਵੀ ਅਸੀਂ ਭਾਰਤ ਦੇ ਇਤਿਹਾਸ ਅਤੇ ਇਸ ਦੇ ਸੁਨਹਿਰੀ ਅਤੀਤ ਵੱਲ ਦੇਖਦੇ ਹਾਂਤਾਂ ਵਿਮੁਕਤ ਅਤੇ ਘੁਮੰਤੂ ਸਮਾਜ ਦੇ ਸੂਰਬੀਰਾਂ ਅਤੇ ਮਹਾਂਪੁਰਖਾਂ ਦਾ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਦਿਖਾਈ ਦਿੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਜੀਜਿਨ੍ਹਾਂ ਨੇ ਸੱਚੇ ਗੁਰੂ ਦੀ ਪਛਾਣ ਕਰਵਾ ਕੇ ਪੂਰੀ ਦੁਨੀਆ ਨੂੰ ਸਹੀ ਰਾਹ ਦਿਖਾਇਆ। ਭਾਈ ਲੱਖੀ ਸ਼ਾਹ ਬਣਜਾਰਾ ਜੀ ਅਤੇ ਭਾਈ ਨਿਗਾਹੀਆ ਜੀਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸਰੀਰ ਦਾ ਆਪਣੇ ਘਰ ਵਿੱਚ ਅੰਤਿਮ ਸੰਸਕਾਰ ਕਰਕੇ ਆਪਣਾ ਸੱਭ ਕੁੱਝ ਨਿਛਾਵਰ ਕਰ ਦਿੱਤਾ। ਯੋਧਾ ਭਾਈ ਜੈਤਾ ਜੀਜੋ ਕਿ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਦਾ ਪਾਵਨ ਸ਼ੀਸ਼ ਆਨੰਦਪੁਰ ਸਾਹਿਬ ਪਹੁੰਚਾ ਕੇ ਗੁਰੂ ਕਾ ਬੇਟਾ‘ ਅਖਵਾਏ।

ਮੁੱਖ ਮੰਤਰੀ ਐਤਵਾਰ ਨੂੰ ਆਪਣੇ ਚੰਡੀਗੜ੍ਹ ਸਥਿਤ ਨਿਵਾਸ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਹਰਿਆਣਾ ਅਤੇ ਪੰਜਾਬ ਦੀਆਂ ਸਮੂਹ ਘੁਮੰਤੂ ਜਾਤੀਆਂ ਦੇ ਵਫਦ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿਕਲੀਗਰ ਅਤੇ ਬਣਜਾਰਾ ਸਮਾਜ ਦੇ ਹੁਨਰਮੰਦ ਵੀਰਾਂ ਨੇ ਮੁਗਲਾਂ ਵਿਰੁੱਧ ਯੁੱਧ ਵਿੱਚ ਅਚੁੱਕ ਅਸਤਰ-ਸ਼ਸਤਰ ਬਣਾ ਕੇ ਖਾਲਸਾ ਫ਼ੌਜ ਨੂੰ ਤਾਕਤ ਦਿੱਤੀ। ਭਾਮਾਸ਼ਾਹ ਅਤੇ ਬਣਜਾਰਾ ਸਮਾਜ ਦੇ ਨਾਇਕਜਿਨ੍ਹਾਂ ਨੇ ਮਹਾਰਾਣਾ ਪ੍ਰਤਾਪ ਦੇ ਸਵਾਭੀਮਾਨ ਸੰਗ੍ਰਾਮ ਵਿੱਚ ਰਸਦ-ਸਮੱਗਰੀ ਪਹੁੰਚਾ ਕੇ ਦੇਸ਼ ਦੀ ਰੱਖਿਆ ਕੀਤੀ। ਇਹ ਸਾਰੇ ਸਾਡੇ ਰਾਸ਼ਟਰ ਦੇ ਅਸਲ ਹੀਰੋ ਹਨ। ਉਨ੍ਹਾਂ ਕਿਹਾ ਕਿ ਵੀਰਤਾ ਤੁਹਾਨੂੰ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਮਿਲੀ ਹੈ। ਇਸੇ ਰਾਸ਼ਟਰਭਗਤੀ ਦੇ ਬਲ ਤੇ ਤੁਸੀਂ ਆਜ਼ਾਦੀ ਦੇ ਅੰਦੋਲਨ ਵਿੱਚ ਅੰਗਰੇਜ਼ੀ ਹਕੂਮਤ ਦੀ ਨੱਕ ਵਿੱਚ ਦਮ ਕਰ ਦਿੱਤਾ ਸੀ। ਇਸ ਤੋਂ ਬੌਖਲਾ ਕੇ ਅੰਗਰੇਜ਼ਾਂ ਨੇ 1871 ਵਿੱਚ ਕ੍ਰਿਮੀਨਲ ਟ੍ਰਾਈਬਸ ਐਕਟ‘ ਨਾਮ ਦਾ ਕਾਲਾ ਕਾਨੂੰਨ ਬਣਾ ਕੇ ਤੁਹਾਡੇ ਦੇਸ਼ ਭਗਤ ਸਮਾਜ ਨੂੰ ਜਨਮਜਾਤ ਅਪਰਾਧੀ ਘੋਸ਼ਿਤ ਕਰਨ ਦਾ ਘਿਣਾਉਣਾ ਪਾਪ ਕੀਤਾ। ਆਜ਼ਾਦੀ ਤੋਂ ਬਾਅਦ 31 ਅਗਸਤ, 1952 ਨੂੰ ਇਹ ਕਲੰਕ ਹਮੇਸ਼ਾ ਲਈ ਮਿਟਿਆਇਸੇ ਲਈ ਇਸ ਇਤਿਹਾਸਕ ਦਿਨ ਨੂੰ ਅਸੀਂ ਵਿਮੁਕਤੀ ਦਿਵਸ‘ ਵਜੋਂ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਿਰਫ਼ ਵਿਮੁਕਤੀ ਦਿਵਸ ਮਨਾਉਣ ਨਾਲ ਕੰਮ ਨਹੀਂ ਚੱਲਣ ਵਾਲਾ। ਤੁਹਾਨੂੰ ਉਹ ਸਭ ਮਿਲਣਾ ਚਾਹੀਦਾ ਹੈ ਜੋ ਅੰਗਰੇਜ਼ਾਂ ਨੇ ਤੁਹਾਡੇ ਕੋਲੋਂ ਖੋਹਿਆ ਸੀ। ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੀਆਂ ਸਰਕਾਰਾਂ ਨੇ ਸਮਾਜ ਦੀ ਸਾਰ ਨਹੀਂ ਲਈ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰੱਖਿਆ।

ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੀ ਬਾਗਡੋਰ ਸੰਭਾਲੀਤਾਂ ਸਭ ਕਾ ਸਾਥਸਭ ਕਾ ਵਿਕਾਸਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ‘ ਦਾ ਮੂਲਮੰਤਰ ਦਿੱਤਾ। ਸਾਡੀ ਡਬਲ ਇੰਜਣ ਸਰਕਾਰ ਇਸੇ ਭਾਵਨਾ ਨਾਲ ਗ਼ਰੀਬ ਭਲਾਈ ਦੇ ਕੰਮ ਕਰ ਰਹੀ ਹੈ। ਪੀ.ਐਮ. ਆਵਾਸ ਯੋਜਨਾ ਤਹਿਤ ਹਰਿਆਣਾ ਵਿੱਚ 1.60 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਦਿੱਤੇ ਗਏ। ਕਰਨਾਲਪਲਵਲ ਅਤੇ ਰੋਹਤਕ ਵਿੱਚ 702 ਘੁਮੰਤੂ ਪਰਿਵਾਰਾਂ ਨੂੰ ਪਲਾਟ ਅਲਾਟ ਕੀਤੇ ਗਏਜੋ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਆਵਾਸ ਨਵੀਨੀਕਰਨ ਯੋਜਨਾ ਤਹਿਤ ਮਕਾਨ ਮੁਰੰਮਤ ਸਹਾਇਤਾ ਰਾਸ਼ੀ 30,000 ਰੁਪਏ ਤੋਂ ਵਧਾ ਕੇ 80,000 ਰੁਪਏ ਕੀਤੀ ਗਈਜਿਸ ਨਾਲ 85,815 ਪਰਿਵਾਰਾਂ ਨੂੰ 416 ਕਰੋੜ ਰੁਪਏ ਦੀ ਮਦਦ ਮਿਲੀ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਨੂੰ ਸਿਰਫ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈਜਿਸ ਨਾਲ 15 ਲੱਖ ਤੋਂ ਵੱਧ ਭੈਣਾਂ ਨੂੰ ਲਾਭ ਮਿਲਿਆ ਹੈ। ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਧੀਆਂ ਦੇ ਵਿਆਹ ਲਈ 3.85 ਲੱਖ ਪਰਿਵਾਰਾਂ ਨੂੰ 1,523 ਕਰੋੜ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਗਈ। ਮੁੱਖ ਮੰਤਰੀ ਨੇ ਘੁਮੰਤੂ ਸਮਾਜ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਹਾਲਾਤ ਚਾਹੇ ਕਿੰਨੇ ਵੀ ਔਖੇ ਹੋਣਉਹ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ। ਸਿੱਖਿਆ ਹੀ ਉਹ ਤਾਕਤ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਕਿਸਮਤ ਬਦਲ ਸਕਦੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ 12ਵੀਂ ਤੱਕ ਮੁਫ਼ਤ ਕਿਤਾਬਾਂਵਰਦੀ ਅਤੇ ਸਟੇਸ਼ਨਰੀਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਅਤੇ ਡਾ. ਅੰਬੇਡਕਰ ਮੇਧਾਵੀ ਸਕਾਲਰਸ਼ਿਪ ਯੋਜਨਾ ਤਹਿਤ 8,000 ਤੋਂ 12,000 ਰੁਪਏ ਤੱਕ ਦੀ ਵਜ਼ੀਫ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਜੰਮ ਕੇ ਪੜ੍ਹੋਹੁਨਰ ਸਿੱਖੋਖੇਡਾਂ ਵਿੱਚ ਅੱਗੇ ਵਧੋ ਅਤੇ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰੋ। ਤੁਸੀਂ ਸਾਰੇ ਪ੍ਰਤੀਨਿਧੀ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਓ ਤਾਂ ਜੋ ਸਮਾਜ ਦਾ ਹਰ ਵਿਅਕਤੀ ਸਮਰੱਥ ਬਣ ਸਕੇ। ਇਸ ਮੌਕੇ ਰਾਜਿੰਦਰ ਸਿੰਘ ਦੇਸੁਜੋਧਾ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀ ਡੀ.ਐਨ.ਟੀ. ਕਲਿਆਣ ਸੰਗਠਨਸਤਨਾਮ ਸਿੰਘ ਸੰਧੂਹਰਿਆਣਾ ਦੇ ਚੇਅਰਮੈਨ ਅਤੇ ਹਰਿਆਣਾ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਚੇਅਰਮੈਨ ਸਰਦਾਰ ਜਸਮੇਰ ਸਿੰਘ ਬਣਜਾਰਾਸਾਬਕਾ ਵਿਧਾਇਕ ਲਕਸ਼ਮਣ ਨਾਪਾ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments