Homeਪੰਜਾਬ‘ਯੁਵ-ਤਰੰਗ 2026’ ਦਾ ਚੌਥਾ ਦਿਨ ਪੇਂਟਿੰਗ, ਰੰਗੋਲੀ, ਰਚਨਾਤਮਕ ਲੇਖਣੀ ਅਤੇ ਨਵੀਨਤਮ ਕਲਾਕ੍ਰਿਤੀਆਂ...

‘ਯੁਵ-ਤਰੰਗ 2026’ ਦਾ ਚੌਥਾ ਦਿਨ ਪੇਂਟਿੰਗ, ਰੰਗੋਲੀ, ਰਚਨਾਤਮਕ ਲੇਖਣੀ ਅਤੇ ਨਵੀਨਤਮ ਕਲਾਕ੍ਰਿਤੀਆਂ ਨੂੰ ਸਮਰਪਿਤ ਰਿਹਾ

YUV-TARANG 2026 at GADVASU showcased students’ creativity through painting, rangoli, creative writing and extempore competitions on Day 4.

ਲੁਧਿਆਣਾ, 21 ਨਵੰਬਰ 2026 (ਹਰਸ਼ਪ੍ਰੀਤ ਕੌਰ ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ 15ਵੇਂ ਯੁਵਕ ਮੇਲੇ ‘ਯੁਵ–ਤਰੰਗ 2026’ ਦੇ ਚੌਥੇ ਦਿਨ ਵਿਦਿਆਰਥੀਆਂ ਨੇ ਆਨ ਦ ਸਪਾਟ ਪੇਂਟਿੰਗ, ਇੰਸਟਾਲੇਸ਼ਨ, ਐਕਸਟੈਂਪੋਰ (ਮੌਕੇ ’ਤੇ ਭਾਸ਼ਣ), ਰਚਨਾਤਮਕ ਲੇਖਣੀ ਅਤੇ ਰੰਗੋਲੀ ਬਣਾਉਣ ਦੇ ਮੁਕਾਬਲਿਆਂ ਵਿੱਚ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦਿਨ ਦੇ ਮੁਕਾਬਲਿਆਂ ਵਿੱਚ ਰੰਗਾਂ ਦੀ ਖੂਬਸੂਰਤੀ ਅਤੇ ਸ਼ਬਦਾਂ ਦੀ ਤਾਕਤ ਦੇ ਨਾਲ ਵਿਦਿਆਰਥੀਆਂ ਦੀ ਨਵੀਨਤਮ ਸੋਚ ਅਤੇ ਸਿਰਜਣਾਤਮਕਤਾ ਦੇਖਣ ਨੂੰ ਮਿਲੀ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਯੁਵਕ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਦਿਖਾਈ ਗਈ ਸ਼ਾਨਦਾਰ ਪ੍ਰਤਿਭਾ ਅਤੇ ਹੁਨਰ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਠਕ੍ਰਮ ਤੋਂ ਇਲਾਵਾ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸਿੱਖਿਆ ਦੇ ਜੀਵੰਤ ਅਤੇ ਖੁਸ਼ਹਾਲ ਪੱਖ ਨੂੰ ਦਰਸਾਉਂਦੀਆਂ ਹਨ। ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਅਤੇ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਜੇ.ਐੱਸ. ਹੁੰਦਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਨੂੰ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਯੁਵਕ ਮੇਲਾ ਹੋਰ ਵੀ ਰੰਗਾਰੰਗ ਅਤੇ ਸੰਗੀਤਕ ਪੜਾਅ ਵੱਲ ਵਧੇਗਾ। ਮੇਲੇ ਦਾ ਦੂਜਾ ਪੜਾਅ 1 ਤੋਂ 3 ਦਸੰਬਰ ਤੱਕ ਕਰਵਾਇਆ ਜਾਵੇਗਾ, ਜਿਸ ਦੌਰਾਨ ਮੁੱਖ ਸਟੇਜ ਦੇ ਮੁਕਾਬਲੇ ਹੋਣਗੇ।

ਐਕਸਟੈਂਪੋਰ ਮੁਕਾਬਲੇ ਵਿੱਚ ਪੀ.ਏ.ਯੂ. ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਟੀ.ਐੱਸ. ਰਿਆੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਜਤਿੰਦਰ ਮਹਿੰਦਰੂ, ਡਾਇਰੈਕਟਰ ਕਲੀਨਿਕਸ ਅਤੇ ਡਾ. ਸੁਖਪ੍ਰੀਤ ਸਿੰਘ, ਸੁਰੱਖਿਆ ਅਧਿਕਾਰੀ, ਪੀ.ਏ.ਯੂ. ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਆਨ ਦ ਸਪਾਟ ਪੇਂਟਿੰਗ ਮੁਕਾਬਲੇ ਵਿੱਚ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਵਿਨੋਦ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਜੁਆਇੰਟ ਡਾਇਰੈਕਟਰ ਡਾ. ਭੁਪਿੰਦਰ ਸਿੰਘ ਗਿੱਲ ਅਤੇ ਵਿਨੈ ਮੋਹਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਯੁਵਕ ਮੇਲੇ ਦਾ ਦੂਜਾ ਪੜਾਅ 1 ਦਸੰਬਰ ਨੂੰ ਰਸਮੀ ਉਦਘਾਟਨ ਨਾਲ ਸ਼ੁਰੂ ਹੋਵੇਗਾ। ਇਸ ਦੌਰਾਨ ਸੱਭਿਆਚਾਰਕ ਜਲੂਸ, ਸੰਗੀਤਕ ਪੇਸ਼ਕਾਰੀਆਂ ਅਤੇ ਰਚਨਾਤਮਕ ਨ੍ਰਿਤ ਦੇ ਮੁਕਾਬਲੇ ਡਾ. ਏ.ਐੱਸ. ਖਹਿਰਾ ਓਪਨ ਏਅਰ ਥੀਏਟਰ, ਪੀ.ਏ.ਯੂ. ਵਿਖੇ ਕਰਵਾਏ ਜਾਣਗੇ।

ਮੁਕਾਬਲਿਆਂ ਦੇ ਨਤੀਜੇ

ਆਨ ਦ ਸਪਾਟ ਪੇਂਟਿੰਗ ਮੁਕਾਬਲਾ

  1. ਪਹਿਲਾ ਸਥਾਨ – ਏਕਮਪ੍ਰੀਤ ਸਿੰਘ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
  2. ਦੂਜਾ ਸਥਾਨ – ਸ਼ੇਖ ਮੁਹੰਮਦ, ਕਾਲਜ ਆਫ਼ ਫਿਸ਼ਰੀਜ਼।
  3. ਤੀਜਾ ਸਥਾਨ – ਸਮਰੀਤ ਕੌਰ, ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ।
  4. ਹੌਸਲਾ ਵਧਾਊ ਇਨਾਮ – ਪੁਨੀਤ ਰੇਹਾਨ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।

ਇੰਸਟਾਲੇਸ਼ਨ ਮੁਕਾਬਲਾ

  1. ਪਹਿਲਾ ਸਥਾਨ – ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।
  2. ਦੂਜਾ ਸਥਾਨ – ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ।
  3. ਤੀਜਾ ਸਥਾਨ – ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ।

ਰਚਨਾਤਮਕ ਲੇਖਣੀ ਮੁਕਾਬਲਾ

  1. ਪਹਿਲਾ ਸਥਾਨ – ਸਮਰੀਨ ਕੌਰ, ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ।
  2. ਦੂਜਾ ਸਥਾਨ – ਹਰਸਿਮਰਨ ਸਿੰਘ, ਵੈਟਰਨਰੀ ਪੌਲੀਟੈਕਨਿਕ, ਕਲਝਰਾਣੀ, ਬਠਿੰਡਾ।
  3. ਤੀਜਾ ਸਥਾਨ – ਹਰਮਨ ਕੌਰ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ।

ਐਕਸਟੈਂਪੋਰ (ਮੌਕੇ ’ਤੇ ਭਾਸ਼ਣ) ਮੁਕਾਬਲਾ

  1. ਪਹਿਲਾ ਸਥਾਨ – ਤਨਿਸ਼ਿਕਾ ਕਾਲੜਾ, ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ।
  2. ਦੂਜਾ ਸਥਾਨ – ਸੁਖਮਨੀ ਕੌਰ, ਕਾਲਜ ਆਫ਼ ਫਿਸ਼ਰੀਜ਼।
  3. ਤੀਜਾ ਸਥਾਨ – ਜੀਤ ਵਰਮਾ, ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ।

 

RELATED ARTICLES
- Advertisment -
Google search engine
Google search engine
Google search engine

Most Popular

Recent Comments