Home ਹਰਿਆਣਾ ਮੁੱਖ ਮੰਤਰੀ ਨੇ ਮਹਿੰਦਰਗੜ੍ਹ ਵਿਧਾਨ ਸਭਾ ਦੀ 135 ਕਰੋੜ 42 ਲੱਖ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ...

ਮੁੱਖ ਮੰਤਰੀ ਨੇ ਮਹਿੰਦਰਗੜ੍ਹ ਵਿਧਾਨ ਸਭਾ ਦੀ 135 ਕਰੋੜ 42 ਲੱਖ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ ਰੱਖੇ

CM Nayab Singh Saini unveils ₹135.42 crore development boost for Mahendragarh.

0

ਮਹਿੰਦਰਗੜ੍ਹ ਵਿਧਾਨ ਸਭਾ ਲਈ ਕੀਤੇ ਅਨੇਕਾਂ ਐਲਾਨ

ਚੰਡੀਗੜ੍ਹ, 18 ਸਤੰਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿੰਦਰਗੜ੍ਹ ਲਈ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦਿੰਦਿਆਂ ਕਰੋੜਾਂ ਰੁਪਏ ਦੀ ਸੌਗਾਤ ਦਿੱਤੀ। ਮੁੱਖ ਮੰਤਰੀ ਨੇ ਦੁਲੋਠ ਅਹੀਰ ਤੋਂ ਸੋਹਲੀ ਰਾਜਸਥਾਨ ਬਾਰਡਰ ਤੱਕ ਸੜਕ ਨਿਰਮਾਣ ਲਈ 52 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਸੋਹਲਾ ਅਤੇ ਮਾਂਡੋਲਾ ਵਿੱਚ ਨਹਿਰੀ ਪਾਣੀ ਦੇ ਵਾਟਰ ਬੌਡੀ ਪ੍ਰੋਜੈਕਟ ਲਈ 15 ਕਰੋੜ ਤਥਾ ਦੇਵਾਵਾਸ, ਭਗਡਾਨਾ, ਮਾਜਰਾ ਕਲਾਂ ਅਤੇ ਡੈਰੋਲੀ ਜਾਟ ਵਿੱਚ ਨਹਿਰੀ ਪਾਣੀ ਦੇ ਵਾਟਰ ਬੌਡੀ ਪ੍ਰੋਜੈਕਟ ਲਈ 15 ਕਰੋੜ, ਡੁਲਾਣਾ ਤੋਂ ਰੇਵਾੜੀ ਸੜਕ ਨਿਰਮਾਣ ਲਈ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਵੀਰਵਾਰ ਨੂੰ ਮਹਿੰਦਰਗੜ੍ਹ ਵਿੱਚ ਭਗਵਾਨ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੀਂਦ ਵਿੱਚ ਜਾਂਗਿੜ ਧਰਮਸ਼ਾਲਾ ਅਤੇ ਕੁਰੂਕਸ਼ੇਤਰ ਵਿੱਚ ਵਿਸ਼ਵਕਰਮਾ ਕੌਸ਼ਲ ਭਵਨ ਅਤੇ ਹੋਸਟਲ ਲਈ ਐਚ.ਐਸ.ਵੀ.ਪੀ. ਦੇ ਮਾਧਿਅਮ ਨਾਲ ਅਰਜ਼ੀ ਦੇਣ ‘ਤੇ ਨਿਯਮਾਂ ਅਨੁਸਾਰ ਪਲਾਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਆਪਣੇ ਇੱਛੁਕ ਫੰਡ ਵਿੱਚੋਂ ਮਹਿੰਦਰਗੜ੍ਹ ਵਿੱਚ ਜਾਂਗਿੜ ਬ੍ਰਾਹਮਣ ਧਰਮਸ਼ਾਲਾ ਵਿੱਚ ਹੋਸਟਲ ਲਈ 31 ਲੱਖ ਰੁਪਏ ਅਤੇ ਕੁਰੂਕਸ਼ੇਤਰ ਵਿੱਚ ਜਾਂਗਿੜ ਧਰਮਸ਼ਾਲਾ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਸਮਾਰੋਹ ਵਾਲੀ ਥਾਂ ਤੋਂ ਹੀ ਮੁੱਖ ਮੰਤਰੀ ਨੇ ਮਹਿੰਦਰਗੜ੍ਹ ਵਿਧਾਨ ਸਭਾ ਦੀ 135 ਕਰੋੜ 42 ਲੱਖ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ 13 ਕਰੋੜ 70 ਲੱਖ 9 ਹਜ਼ਾਰ ਦੀ ਲਾਗਤ ਨਾਲ ਮਹਿੰਦਰਗੜ੍ਹ ਤੋਂ ਅਟੇਲੀ ਸੜਕ ਦੇ ਨਵੀਨੀਕਰਨ ਕੰਮ, 12 ਕਰੋੜ 77 ਲੱਖ 69 ਹਜ਼ਾਰ ਦੀ ਲਾਗਤ ਨਾਲ ਖਾਤੋਦੜਾ ਤੋਂ ਨਾਂਗਲ ਮਾਲਾ ਸੜਕ ਦੇ ਨਵੀਨੀਕਰਨ ਕੰਮ ਦਾ ਉਦਘਾਟਨ, ਬਾਘੋਤ ਪਿੰਡ ਵਿੱਚ 5 ਕਰੋੜ 62 ਲੱਖ ਦੀ ਲਾਗਤ ਨਾਲ ਨਵੇਂ ਬਣੇ 33 ਕੇ.ਵੀ. ਸਬ ਸਟੇਸ਼ਨ, ਨਾਂਵਾ ਵਿੱਚ 69 ਲੱਖ 70 ਹਜ਼ਾਰ ਦੀ ਲਾਗਤ ਨਾਲ ਨਵੀਂ ਬਣੀ ਵਿਆਮਸ਼ਾਲਾ, ਡੁਲਾਣਾ ਪਿੰਡ ਵਿੱਚ 40 ਲੱਖ 29 ਹਜ਼ਾਰ ਦੀ ਲਾਗਤ ਨਾਲ ਨਵੇਂ ਬਣੇ ਪਸ਼ੂ ਹਸਪਤਾਲ ਅਤੇ ਖੁਡਾਨਾ ਪਿੰਡ ਵਿੱਚ 14 ਕਰੋੜ 26 ਲੱਖ 87 ਹਜ਼ਾਰ ਦੀ ਲਾਗਤ ਨਾਲ ਤਿਆਰ ਜਲਘਰ ਦਾ ਉਦਘਾਟਨ ਕੀਤਾ।

ਇਸੇ ਤਰ੍ਹਾਂ, ਮਹਿੰਦਰਗੜ੍ਹ ਵਿਧਾਨ ਸਭਾ ਦੇ ਪਿੰਡ ਸੁਰਜਨਵਾਸ ਵਿੱਚ 64 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਆਯੂਸ਼ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਡਾਲਨਵਾਸ ਪਿੰਡ ਵਿੱਚ 8 ਕਰੋੜ 43 ਲੱਖ 30 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੇ 33 ਕੇ.ਵੀ. ਸਬ ਸਟੇਸ਼ਨ, ਲਾਵਨ ਪਿੰਡ ਵਿੱਚ 6 ਕਰੋੜ 36 ਲੱਖ 50 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੇ ਜਲਘਰ, ਮਹਿੰਦਰਗੜ੍ਹ ਸ਼ਹਿਰ ਦੇ ਬ੍ਰਹਮਦੇਵ ਚੌਕ, ਮਾਹੀਚਾਨ ਮੁਹੱਲਾ ਅਤੇ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਦੇ ਕੋਲ ਪਾਣੀ ਭਰਨ ਵਾਲੇ ਸਥਾਨਾਂ ‘ਤੇ ਡ੍ਰੇਨੇਜ ਸਿਸਟਮ ਲਈ 12 ਕਰੋੜ 80 ਲੱਖ 40 ਹਜ਼ਾਰ ਦੇ ਪ੍ਰੋਜੈਕਟ, ਮਹਿੰਦਰਗੜ੍ਹ ਸ਼ਹਿਰ ਵਿੱਚ ਸੀਵਰੇਜ ਸਿਸਟਮ ਲਈ 20 ਕਰੋੜ 51 ਲੱਖ 70 ਹਜ਼ਾਰ ਦੇ ਪ੍ਰੋਜੈਕਟ, ਮਹਿੰਦਰਗੜ੍ਹ ਨਗਰ ਪਾਲਿਕਾ ਦੇ 4 ਕਰੋੜ 36 ਲੱਖ 87 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਭਵਨ ਅਤੇ ਮਹਿੰਦਰਗੜ੍ਹ ਕਿਲੇ ਦੇ 8 ਕਰੋੜ 83 ਲੱਖ 98 ਹਜ਼ਾਰ ਦੀ ਲਾਗਤ ਨਾਲ ਹੋਣ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਨਾਲ ਹੀ, 26 ਕਰੋੜ 37 ਲੱਖ ਦੀ ਲਾਗਤ ਨਾਲ ਬਣਨ ਵਾਲੇ ਪ੍ਰਦੇਸ਼ ਦੇ 11 ਸਕੂਲਾਂ ਦੇ ਨਵੇਂ ਭਵਨਾਂ ਦੇ ਨਿਰਮਾਣ ਅਤੇ ਪ੍ਰਦੇਸ਼ ਦੇ 3396 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਸਰਕਾਰੀ ਉੱਚ ਸਕੂਲਾਂ ਨੂੰ 1-1 ਲੱਖ ਰੁਪਏ ਪ੍ਰਤੀ ਸਕੂਲ ਦੀ ਦਰ ਨਾਲ 33 ਕਰੋੜ 96 ਲੱਖ ਰੁਪਏ ਦੀ ਖੇਡ ਅਨੁਦਾਨ ਰਾਸ਼ੀ ਵੀ ਜਾਰੀ ਕੀਤੀ।

Exit mobile version