Home ਪੰਜਾਬ ਕਿਸ਼ੋਰ ਕੁਮਾਰ ਦੇ 97ਵੇਂ ਜਨਮ ਦਿਵਸ ਨੂੰ ਸਮਰਪਿਤ 11ਵੀਂ ਸੰਗੀਤਮਈ ਸ਼ਾਮ ਟੈਗੋਰ...

ਕਿਸ਼ੋਰ ਕੁਮਾਰ ਦੇ 97ਵੇਂ ਜਨਮ ਦਿਵਸ ਨੂੰ ਸਮਰਪਿਤ 11ਵੀਂ ਸੰਗੀਤਮਈ ਸ਼ਾਮ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਈ

11th Musical Evening Dedicated to Kishore Kumar’s 97th Birth Anniversary Held at Tagore Theatre, Chandigarh.

0

ਚੰਡੀਗੜ੍ਹ, 26 ਨਵੰਬਰ, 2026 (ਜਗਪ੍ਰੀਤ ਮਹਾਜਨ): “ਕਿਸ਼ੋਰ ਕੁਮਾਰ ਫੈਨਜ਼ ਐਂਡ ਚੈਰੀਟੇਬਲ ਕਲੱਬ, ਸਰਹਿੰਦ” ਵੱਲੋਂ ਮਹਾਨ ਗਾਇਕ ਕਿਸ਼ੋਰ ਕੁਮਾਰ ਜੀ ਦੇ 97ਵੇਂ ਜਨਮ ਦਿਹਾੜੇ ਨੂੰ ਸਮਰਪਿਤ 11ਵੀਂ ਸੰਗੀਤਮਈ ਸ਼ਾਮ ਦਾ ਸ਼ਾਨਦਾਰ ਆਯੋਜਨ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਕੀਤਾ ਗਿਆ। ਇਹ ਸੰਗੀਤਮਈ ਪ੍ਰੋਗਰਾਮ ਬੇਹੱਦ ਸ਼ਾਨਦਾਰ, ਯਾਦਗਾਰ ਅਤੇ ਮਨਮੋਹਕ ਰਿਹਾ, ਜਿਸ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਆਪਣੀ ਅਮਿੱਟ ਛਾਪ ਛੱਡੀ। ਸੰਸਥਾ ਦੇ ਪ੍ਰਧਾਨ ਸ੍ਰੀ ਬਲਜੀਤ ਸਿੰਘ ਅਤੇ ਪ੍ਰੈੱਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਪ੍ਰਸਿੱਧ ਸੰਗੀਤ ਨਿਰਦੇਸ਼ਕ ਸੰਤੋਸ਼ ਕਟਾਰੀਆ ਦੀ 21 ਮੈਂਬਰੀ ਟੀਮ ਵੱਲੋਂ ਲਾਈਵ ਬੈਂਡ ਨਾਲ ਪੇਸ਼ ਕੀਤੇ ਗਏ ਇਸ ਸੰਗੀਤਮਈ ਪ੍ਰੋਗਰਾਮ ਵਿੱਚ ਵੱਖ-ਵੱਖ ਗਾਇਕ ਕਲਾਕਾਰਾਂ ਨੇ ਆਪਣੀ ਬਿਹਤਰੀਨ ਗਾਇਕੀ ਅਤੇ ਕਲਾ ਦਾ ਪ੍ਰਦਰਸ਼ਨ ਕਰਕੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ।

ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਸਕੱਤਰ ਸ੍ਰੀ ਜਗਦੀਪ ਢਾਂਡਾ, ਸ੍ਰੀ ਅਸ਼ਵਿਨ ਗਰੋਵਰ ਅਤੇ ਸ੍ਰੀਮਤੀ ਰਾਧਿਕਾ ਗਰੋਵਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਗਾਇਕਾ ਮੈਡਮ ਅਰਵਿੰਦਰ ਕੌਰ ਤੋਂ ਇਲਾਵਾ ਜਗਦੀਸ਼ ਅਰੋੜਾ, ਪ੍ਰਿੰਸ ਸ਼ਰਮਾ, ਵਰਿੰਦਰ ਧੀਮਾਨ, ਡਾ. ਮਾਵੀ, ਦਿਲਜੀਤ ਠਕਰਾਲ, ਅਭਿਜੀਤ, ਬੱਬਲ ਅਰੋੜਾ, ਕਲਪਨਾ ਗੁਪਤਾ, ਦਿਵਿਆਂਸ਼ੀ, ਮਧੂਸੂਦਨ, ਕੀਰਤੀ, ਨੈਨਸੀ, ਰਾਜੇਸ਼ ਕਪਿਲ, ਰਾਜੀਵ ਵਰਮਾ, ਪਰਮਿੰਦਰ ਸਿੰਘ, ਰੁਤਵੀ ਸਿੰਘ, ਸੁਨੀਲ ਕੁਮਾਰ ਅਤੇ ਤਨਿਸ਼ਕਾ ਸਮੇਤ ਹੋਰ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੰਗੀਤਮਈ ਪੇਸ਼ਕਾਰੀਆਂ ਲਈ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਇਹ ਸੰਗੀਤਮਈ ਸ਼ਾਮ ਮਹਾਨ ਗਾਇਕ ਕਿਸ਼ੋਰ ਕੁਮਾਰ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰ ਉਪਰਾਲਾ ਸਾਬਤ ਹੋਈ।

 

Exit mobile version