Home ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ “ਖੋਜ ਵਿਚਾਰ ਤੋਂ ਖੋਜ ਸਮੱਸਿਆ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ “ਖੋਜ ਵਿਚਾਰ ਤੋਂ ਖੋਜ ਸਮੱਸਿਆ ਤੱਕ” ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ

Sri Guru Granth Sahib World University organizes a five-day workshop to help participants transform research ideas into well-defined research problems.

0
ਫ਼ਤਿਹਗੜ੍ਹ ਸਾਹਿਬ,  26 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵੱਲੋਂ 16 ਤੋਂ 20 ਨਵੰਬਰ 2026 ਤੱਕ “ਖੋਜ ਵਿਚਾਰ ਤੋਂ ਖੋਜ ਸਮੱਸਿਆ ਤੱਕ” ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਐੱਮਏ ਸਿੱਖਿਆ (ਵਿਸ਼ੇਸ਼ਤਾ: ਵਿਦਿਅਕ ਮਨੋਵਿਗਿਆਨ) ਦੇ ਵਿਦਿਆਰਥੀਆਂ ਲਈ ਕਰਵਾਈ ਗਈ, ਜਿਸ ਦਾ ਉਦੇਸ਼ ਖੋਜ ਰੁਚੀ ਵਿਕਸਿਤ ਕਰਨਾ, ਅਕਾਦਮਿਕ ਲੇਖਨ ਦੇ ਹੁਨਰਾਂ ਨੂੰ ਨਿਖਾਰਨਾ ਅਤੇ ਖੋਜ ਪ੍ਰਸਤਾਵ ਤਿਆਰ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ।

ਵਰਕਸ਼ਾਪ ਦੇ ਸਮਾਪਤੀ ਸੈਸ਼ਨ ਵਿੱਚ ਮਾਲਵਾ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਦੀ ਐਸੋਸੀਏਟ ਪ੍ਰੋਫੈਸਰ ਡਾ. ਮਹੂਆ ਖੋਸਲਾ ਨੇ ਬਾਹਰੀ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ ਅਤੇ “ਅਕਾਦਮਿਕ ਤਰਕ-ਵਿਤਰਕ: ਤਰਕਸੰਗਤ ਸੰਗਠਨ ਅਤੇ ਸਬੂਤ-ਆਧਾਰਿਤ ਲੇਖਨ” ਵਿਸ਼ੇ ’ਤੇ ਸੈਸ਼ਨ ਲਿਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੋਜ ਅਕਾਦਮਿਕ ਉੱਤਮਤਾ ਅਤੇ ਨਵੀਨਤਾ ਦਾ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਲੋਚਨਾਤਮਕ ਸੋਚ ਵਿਕਸਿਤ ਕਰਨ ਅਤੇ ਗੁਣਵੱਤਾਪੂਰਨ ਖੋਜ ਰਾਹੀਂ ਗਿਆਨ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਸਿੱਖਿਆ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਦੇ ਕਨਵੀਨਰ ਡਾ. ਹਰਨੀਤ ਬਿਲਿੰਗ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਖੋਜ ਸਮੱਸਿਆ ਦੀ ਪਛਾਣ, ਸਾਹਿਤ ਸਮੀਖਿਆ, ਖੋਜ ਸਾਧਨਾਂ ਦੀ ਭਰੋਸੇਯੋਗਤਾ, ਹਵਾਲਾ ਪ੍ਰਣਾਲੀ ਅਤੇ ਅਕਾਦਮਿਕ ਲੇਖਨ ਸਬੰਧੀ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਸ੍ਰੀਮਤੀ ਹਰਜੋਤ ਕੌਰ ਨੇ ਸਾਹਿਤ ਸਮੀਖਿਆ ਅਤੇ ਖੋਜ ਅੰਤਰਾਂ ਦੀ ਪਛਾਣ, ਡਾ. ਹਰਨੀਤ ਬਿਲਿੰਗ ਨੇ ਖੋਜ ਸਾਧਨਾਂ ਦੀ ਭਰੋਸੇਯੋਗਤਾ ਅਤੇ ਵੈਧਤਾ, ਡਾ. ਮੋਨਿਕਾ ਏਰੀ., ਮੁਖੀ, ਜੰਤੂ ਵਿਗਿਆਨ, ਨੇ ਏ.ਪੀ.ਏ. ਹਵਾਲਾ ਪ੍ਰਣਾਲੀ ਅਤੇ ਸ੍ਰੀਮਤੀ ਨਵਜੋਤ ਕੌਰ ਨੇ ਸੰਖੇਪਕਰਨ ਅਤੇ ਪੁਨਰ-ਲੇਖਨ ਵਿਸ਼ਿਆਂ ’ਤੇ ਸੈਸ਼ਨ ਲਏ। ਵਰਕਸ਼ਾਪ ਕੋਆਰਡੀਨੇਟਰ ਡਾ. ਗਗਨਦੀਪ ਟਿਵਾਣਾ ਨੇ ਸਮੂਹ ਸਰੋਤ ਵਿਅਕਤੀਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

Exit mobile version