Home ਪੰਜਾਬ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਸੌਂਪੀ ਗਈ BLO ਦੀ ਅਹਿਮ ਜ਼ਿੰਮੇਵਾਰੀ, SIR ਮੁਹਿੰਮ...

ਅਧਿਆਪਕ ਗੁਰਪ੍ਰੀਤ ਸਿੰਘ ਨੂੰ ਸੌਂਪੀ ਗਈ BLO ਦੀ ਅਹਿਮ ਜ਼ਿੰਮੇਵਾਰੀ, SIR ਮੁਹਿੰਮ ਤਹਿਤ ਨਿਭਾਉਣਗੇ ਸੇਵਾਵਾਂ

0

ਗੁਰਦਾਸਪੁਰ:8ਜੁਲਾਈ (ਛਤਰਪਾਲ ਸਿੰਘ):ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਮੋਹਿੰਦਰ ਸਿੰਘ, ਜੋ ਕਿ ਪਿੰਡ ਸੱਲੋਪੁਰ ਦਾ ਰਹਿਣ ਵਾਲਾ ਸੀ, ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਵਿੱਚ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਸੀ। ਉਸ ਨੂੰ ਐਸਆਈਆਰ (Special Intensive Revision) ਮੁਹਿੰਮ ਲਈ ਬੂਥ ਲੈਵਲ ਅਫ਼ਸਰ (BLO) ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਬੱਟੀਆਂ ਪੁਲ ਨੇੜੇ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਐਸਆਈਆਰ ਮੁਹਿੰਮ ਨਾਲ ਜੁੜੇ ਕੰਮ ਦੇ ਬਹੁਤ ਜ਼ਿਆਦਾ ਦਬਾਅ ਹੇਠ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਨਹਿਰ ਵਿੱਚ ਛਾਲ ਮਾਰਣ ਜਾ ਰਿਹਾ ਹੈ ਅਤੇ ਉਸ ਦਾ ਮੋਬਾਈਲ ਫ਼ੋਨ ਤੇ ਹੋਰ ਸਮਾਨ ਉਸ ਦੀ ਕਾਰ ਵਿੱਚ ਪਿਆ ਹੈ।

ਘਟਨਾ ਤੋਂ ਬਾਅਦ ਤੈਰਾਕਾਂ ਵੱਲੋਂ ਨਹਿਰ ਵਿੱਚ ਉਸ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

Exit mobile version