ਓਟਾਵਾ, 16 ਜੁਲਾਈ, 2026 (ਜਗਦੇਵ ਸਿੰਘ ਜੱਗੀ): ਕੈਨੇਡਾ ਨੇ ਮਾਪਿਆਂ ਅਤੇ ਦਾਦਾ-ਦਾਦੀ/ਨਾਨਾ-ਨਾਨੀ ਪ੍ਰੋਗਰਾਮ (PGP) ਦੇ ਤਹਿਤ ਪੀਆਰ (PR) ਸਪਾਂਸਰਸ਼ਿਪ ‘ਤੇ ਲਗਾਈ ਪਾਬੰਦੀ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਪੀਜੀਪੀ (PGP) ਦੇ ਤਹਿਤ ਕੋਈ ਵੀ ਨਵੀਂ ਅਰਜ਼ੀ ਨਹੀਂ ਲਈ ਜਾਵੇਗੀ ਅਤੇ ਇਸ ਸਕੀਮ ਅਧੀਨ ਸਿਰਫ਼ ਪੁਰਾਣੀਆਂ ਅਰਜ਼ੀਆਂ ‘ਤੇ ਹੀ ਕਾਰਵਾਈ (ਪ੍ਰੋਸੈਸ) ਕੀਤੀ ਜਾਵੇਗੀ। ਇਹ ਫੈਸਲਾ ਸਾਲ 2026 ਲਈ ਲਿਆ ਗਿਆ ਹੈ ਅਤੇ ਆਈਆਰਸੀਸੀ (IRCC) ਸਾਲ 2025 ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪ੍ਰਕਿਰਿਆ ਜਾਰੀ ਰੱਖੇਗੀ।
ਸਰਕਾਰ ਨੇ 2026, 2027 ਅਤੇ 2028 ਦੌਰਾਨ ਪੀਜੀਪੀ (PGP) ਦੇ ਤਹਿਤ ਪੀਆਰ (PR) ਦੇਣ ਦਾ ਫੈਸਲਾ ਕੀਤਾ ਸੀ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਭਵਿੱਖ ਬਾਰੇ ਫੈਸਲਾ ਆਉਣ ਵਾਲੇ ਸਮੇਂ ਵਿੱਚ ਸਾਂਝਾ ਕੀਤਾ ਜਾਵੇਗਾ।







