Homeਦੇਸ਼ਸੁਖਨਾ ਝੀਲ ਅਤੇ ਉੱਤਰ ਪ੍ਰਦੇਸ਼ ਦੀ ਸੌਜ ਝੀਲ ਰਾਮਸਰ ਸਾਈਟਾਂ ਦੀ ਸੂਚੀ...

ਸੁਖਨਾ ਝੀਲ ਅਤੇ ਉੱਤਰ ਪ੍ਰਦੇਸ਼ ਦੀ ਸੌਜ ਝੀਲ ਰਾਮਸਰ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ, ਭਾਰਤ ਵਿੱਚ ਗਿਣਤੀ 103 ਹੋਈ

Sukhna Lake in Chandigarh and Sauj Jheel in Uttar Pradesh Join the Ramsar List, Taking India's Total to 103 Sites.

ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ਨੂੰ ਮਿਲਿਆ ਅੰਤਰਰਾਸ਼ਟਰੀ ਦਰਜਾ, ਜਲਗਾਹਾਂ ਦੀ ਸੰਭਾਲ ਵੱਲ ਅਹਿਮ ਕਦਮ

ਨਵੀਂ ਦਿੱਲੀ/ਚੰਡੀਗੜ੍ਹ, 17 ਅਕਤੂਬਰ (ਛੱਤਰਪਾਲ ਸਿੰਘ): ਭਾਰਤ ਵਿੱਚ ਜਲਗਾਹਾਂ ਦੀ ਸੰਭਾਲ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਚੰਡੀਗੜ੍ਹ ਦੀ ਸੁਖਨਾ ਝੀਲ ਅਤੇ ਉੱਤਰ ਪ੍ਰਦੇਸ਼ ਦੀ ਸੌਜ ਝੀਲ ਨੂੰ ਰਾਮਸਰ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਦੇਸ਼ ਵਿੱਚ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਰਾਮਸਰ ਜਲਗਾਹਾਂ ਦੀ ਗਿਣਤੀ ਵਧ ਕੇ 103 ਹੋ ਗਈ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਰਾਮਸਰ ਸਾਈਟ ਦਾ ਦਰਜਾ ਉਨ੍ਹਾਂ ਜਲਗਾਹਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਵਾਤਾਵਰਣਕ ਮਹੱਤਤਾ ਅਤੇ ਜੈਵ-ਵਿਭਿੰਨਤਾ ਦੀ ਸੰਭਾਲ ਵਿਸ਼ੇਸ਼ ਮਹੱਤਵ ਰੱਖਦੀ ਹੈ।

ਚੰਡੀਗੜ੍ਹ ਦੀ ਸੁਖਨਾ ਝੀਲ ਸ਼ਹਿਰ ਦੀਆਂ ਪ੍ਰਮੁੱਖ ਪਛਾਣਾਂ ਵਿੱਚੋਂ ਇੱਕ ਹੈ। ਇਹ ਝੀਲ ਸੈਰ-ਸਪਾਟੇ ਦੇ ਨਾਲ-ਨਾਲ ਪੰਛੀਆਂ ਅਤੇ ਹੋਰ ਜੀਵ-ਜੰਤੂਆਂ ਲਈ ਵੀ ਮਹੱਤਵਪੂਰਨ ਕੁਦਰਤੀ ਥਾਂ ਹੈ। ਇਸ ਨੂੰ ਰਾਮਸਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਝੀਲ ਦੀ ਵਾਤਾਵਰਣਕ ਮਹੱਤਤਾ ਨੂੰ ਕੌਮਾਂਤਰੀ ਪੱਧਰ ’ਤੇ ਹੋਰ ਮਾਨਤਾ ਮਿਲੀ ਹੈ। ਰਾਮਸਰ ਦਰਜਾ ਜਲਗਾਹਾਂ ਦੀ ਸੰਭਾਲ, ਪਾਣੀ ਦੇ ਸਰੋਤਾਂ ਦੀ ਸੁਰੱਖਿਆ ਅਤੇ ਜੈਵ-ਵਿਭਿੰਨਤਾ ਨੂੰ ਬਰਕਰਾਰ ਰੱਖਣ ਦੀ ਲੋੜ ਨੂੰ ਉਜਾਗਰ ਕਰਦਾ ਹੈ। ਇਨ੍ਹਾਂ ਕੁਦਰਤੀ ਖੇਤਰਾਂ ਦੀ ਸੁਰੱਖਿਆ ਲਈ ਪ੍ਰਦੂਸ਼ਣ ’ਤੇ ਕਾਬੂ ਪਾਉਣਾ, ਪਾਣੀ ਦੀ ਗੁਣਵੱਤਾ ਕਾਇਮ ਰੱਖਣਾ ਅਤੇ ਕੁਦਰਤੀ ਵਾਤਾਵਰਣ ਦੀ ਸੰਭਾਲ ਕਰਨਾ ਬੇਹੱਦ ਜ਼ਰੂਰੀ ਹੈ। ਸੁਖਨਾ ਝੀਲ ਅਤੇ ਸੌਜ ਝੀਲ ਦਾ ਇਸ ਸੂਚੀ ਵਿੱਚ ਸ਼ਾਮਲ ਹੋਣਾ ਭਾਰਤ ਵਿੱਚ ਜਲਗਾਹਾਂ ਦੀ ਸੰਭਾਲ ਲਈ ਜਾਰੀ ਯਤਨਾਂ ਨੂੰ ਹੋਰ ਮਜ਼ਬੂਤੀ ਦੇਣ ਵਾਲਾ ਕਦਮ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments