31 ਅਕਤੂਬਰ ਤੱਕ ਕਰ ਸਕਦੇ ਹਨ ਆਨਲਾਈਨ ਅਰਜ਼ੀ
ਚੰਡੀਗੜ੍ਹ, 28 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਵਿੱਚ ਗੰਨਾ ਤਕਨੀਕੀ ਉਦੇਸ਼ ਪ੍ਰੋਜੈਕਟ (ਗੰਨਾ ਤਕਨਾਲੋਜੀ ਮਿਸ਼ਨ) ਤਹਿਤ ਸਾਲ 2026-27 ਦੌਰਾਨ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਸ਼ੀਨੀਕਰਨ ਅਤੇ ਆਧੁਨਿਕ ਖੇਤੀਬਾੜੀ ਯੰਤਰਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ 31 ਅਕਤੂਬਰ, 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨ ਪਾਵਰ ਓਪਰੇਟਿਡ ਗੰਨਾ ਬੀਜ ਸੋਧ ਉਪਕਰਣ (30 ਤੋਂ 120 ਲੀਟਰ ਸਮਰੱਥਾ), ਇੰਜਣ ਨਾਲ ਚੱਲਣ ਵਾਲਾ ਪਾਵਰ ਵੀਡਰ (5 ਤੋਂ 7.5 ਬੀਐਚਪੀ), ਗੰਨੇ ਦੀ ਮੁੱਢ ਪ੍ਰਬੰਧਨ ਮਸ਼ੀਨ, ਚੌੜੀਆਂ ਕਤਾਰਾਂ ਬਣਾਉਣ ਵਾਲਾ ਰਿਜਰ, 4 ਫੁੱਟ ਦਾ ਰੋਟਾਵੇਟਰ, ਟਰੈਕਟਰ ਨਾਲ ਚੱਲਣ ਵਾਲਾ ਸਪਰੇਅਰ, ਸਬਸੋਇਲਰ/ਚਿਜ਼ਲਰ, ਗੰਨਾ ਕਟਰ/ਸਟ੍ਰਿਪਰ/ਪਲਾਂਟਰ ਅਤੇ ਮਿੰਨੀ ਟਰੈਕਟਰ ਵਰਗੇ ਆਧੁਨਿਕ ਖੇਤੀਬਾੜੀ ਯੰਤਰਾਂ ਦਾ ਲਾਭ ਲੈ ਸਕਦੇ ਹਨ। ਇਨ੍ਹਾਂ ਖੇਤੀਬਾੜੀ ਯੰਤਰਾਂ ਦਾ ਲਾਭ ਲੈਣ ਦੇ ਚਾਹਵਾਨ ਕਿਸਾਨ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.agriharyana.gov.in ’ਤੇ ਜਾ ਕੇ 31 ਅਕਤੂਬਰ, 2026 ਤੱਕ ਆਪਣੀ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਬੁਲਾਰੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਯੋਜਨਾ ਸਬੰਧੀ ਵਿਸਤ੍ਰਿਤ ਜਾਣਕਾਰੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹਨ।






