Homeਪੰਜਾਬਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ-ਵਧੀਕ ਡਿਪਟੀ ਕਮਿਸ਼ਨਰ

ਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ-ਵਧੀਕ ਡਿਪਟੀ ਕਮਿਸ਼ਨਰ

Strict Action Against Unlicensed Firecracker Sellers, Warns Additional Deputy Commissioner

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) : ਦੀਵਾਲੀ ਮੌਕੇ ਪਟਾਕੇ ਵੇਚਣ ਲਈ ਸਟਾਲ ਲਗਾਉਣ ਵਾਲੇ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਲਾਇਸੈਂਸ/ਮਨਜੂਰੀ ਤੋਂ ਬਿਨਾਂ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਟਾਕੇ ਵੇਚਣ ਲਈ ਉਨ੍ਹਾਂ ਥਾਵਾਂ ਤੇ ਹੀ ਸਟਾਲ ਲਗਾਏ ਜਾ ਸਕਦੇ ਹਨ ਜਿਹੜੇ ਪ੍ਰਸ਼ਾਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਹਨ। ਜੇਕਰ ਕੋਈ ਦੁਕਾਨਦਾਰ ਇਨ੍ਹਾਂ ਥਾਵਾਂ ਤੋਂ ਬਿਨਾਂ ਕਿਸੇ ਹੋਰ ਸਥਾਨ ਤੇ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਆਦੇਸ਼ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਮਰਬੀਰ ਕੌਰ ਭੁੱਲਰ ਨੇ ਬੱਚਤ ਭਵਨ ਵਿਖੇ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਦੇ ਡਰਾਅ ਕੱਢਣ ਮੌਕੇ ਦੁਕਾਨਦਾਰਾਂ ਨੂੰ ਦਿੱਤੇ। ਉਨ੍ਹਾਂ ਦੁਕਾਨਦਾਰਾਂ ਨੂੰ ਦੱਸਿਆ ਕਿ ਪਟਾਕੇ ਵੇਚਣ ਲਈ ਲਗਾਏ ਜਾਣ ਵਾਲੇ ਸਟਾਲ ‘ਤੇ ਲਾਇਸੈਂਸ ਦੀ ਅਸਲ ਕਾਪੀ ਹੋਣੀ ਲਾਜ਼ਮੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲਾਇਸੈਂਸ ਰੱਦ ਕੀਤਾ ਜਾਵੇਗਾ।
ਅੱਜ ਬੱਚਤ ਭਵਨ ਵਿਖੇ ਪਟਾਕਿਆਂ ਦੇ ਕੁੱਲ 26 ਡਰਾਅ ਕੱਢੇ ਗਏ ਜਿਨ੍ਹਾਂ ਵਿੱਚੋਂ ਸਬ-ਡਵੀਜ਼ਨ ਫ਼ਤਹਿਗੜ੍ਹ ਸਾਹਿਬ-ਸਰਹਿੰਦ ਲਈ 09, ਬਸੀ ਪਠਾਣਾ ਲਈ 04, ਅਮਲੋਹ ਲਈ 04 , ਮੰਡੀ ਗੋਬਿੰਦਗੜ੍ਹ ਲਈ 06 ਅਤੇ ਸਬ ਡਵੀਜ਼ਨ ਖਮਾਣੋਂ ਲਈ 03 ਡਰਾਅ ਕੱਢੇ ਗਏ। ਇਸ ਤੋਂ ਇਲਾਵਾ 2-2 ਵਾਧੂ ਡਰਾਅ ਵੀ ਕੱਢੇ ਗਏ ਤਾਂ ਜੋ ਜੇਕਰ ਕੋਈ ਦੁਕਾਨਦਾਰ ਲਾਇਸੈਂਸ ਲੈਣ ਨਹੀਂ ਆਉਦਾ ਤਾਂ ਵੇਟਿੰਗ ਲਿਸਟ ਵਾਲਾ ਦੁਕਾਨਦਾਰ ਲਾਇਸੈਂਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਵੇਚਣ ਲਈ ਸਟਾਲ ਨਹੀਂ ਲਗਾਏ ਜਾ ਸਕਦੇ ਅਤੇ ਦੀਵਾਲੀ ਨੂੰ ਰਾਤ 08:00 ਵਜੇ ਤੋਂ 10:00 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਰਾਤ 8:00 ਵਜੇ ਤੋਂ ਬਾਅਦ ਪਟਾਕੇ ਨਹੀਂ ਵੇਚੇ ਜਾ ਸਕਣਗੇ। ਉਨ੍ਹਾਂ ਹੋਰ ਦੱਸਿਆ ਕਿ ਦੁਕਾਨਦਾਰ ਪਟਾਕੇ ਚਲਾਉਣ ਦੇ ਸਮੇਂ ਦਾ ਆਪਣੀਆਂ ਦੁਕਾਨਾਂ ਤੇ ਬੈਨਰ ਵੀ ਲਗਾਉਣਗੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਪਟਾਕੇ ਵੇਚਣ ਦੇ ਸਟਾਲ ਲਗਾਉਣ ਵਾਲਿਆਂ ਨੂੰ ਫਾਇਰ ਵਿਭਾਗ ਵੱਲੋਂ ਇਤਰਾਜਹੀਣਤਾ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੋਵੇਗਾ ਅਤੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਅਤੇ ਪਟਾਕੇ ਜਬ਼ਤ ਕਰ ਲਏ ਜਾਣਗੇ।
RELATED ARTICLES
- Advertisment -
Google search engine
Google search engine
Google search engine

Most Popular

Recent Comments