Home ਪੰਜਾਬ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ:...

ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ: ਵਿਧਾਇਕ ਲਖਬੀਰ ਸਿੰਘ ਰਾਏ

MLA Lakhbir Singh Rai says strengthening the sports culture across Punjab is a top priority for the state government.

0

ਫਤਹਿਗੜ੍ਹ ਸਾਹਿਬ/ਅਮਲੋਹ, 08 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਬਲਾਕ ਪੱਧਰੀ ਮੁਕਾਬਿਲਆਂ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਵਿਧਾਇਕ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਪਿੰਡ ਪੱਧਰ ਤੋਂ ਖਿਡਾਰੀਆਂ ਦੀ ਪ੍ਰਤਿਭਾ ਦੀ ਪਛਾਣ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਹੈ।

ਇਹਨਾਂ ਖੇਡਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ, ਹਰਪਿੰਦਰ ਸਿੰਘ ਨੇ  ਦੱਸਿਆ ਕਿ 15 ਸਤੰਬਰ ਤੱਕ ਹੋਣ ਵਾਲੀਆਂ ਬਲਾਕ ਪੱਧਰੀ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।  ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਬਲਾਕ ਸਰਹਿੰਦ ਵਿੱਚ ਲੱਗਭਗ 2200 ਖਿਡਾਰੀਆਂ  ਅਤੇ ਬਲਾਕ ਅਮਲੋਹ ਵਿੱਚ ਕਰੀਬ 2500 ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ।

ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਸਰਹਿੰਦ ਬਲਾਕ ਵਿੱਚ ਐਥਲੈਟਿਕਸ ਗੇਮ ਲੌਂਗ ਜੰਪ ਅੰਡਰ-21 ਲੜਕੀਆਂ ਵਿੱਚ ਨੀਤਿਕਾ ਸ਼ਰਮਾਂ ਨੇ ਪਹਿਲਾ ਸਥਾਨ, ਰੁਬਨਪ੍ਰੀਤ ਕੌਰ ਨੇ ਦੂਜਾ ਅਤੇ  ਸੰਗਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।  ਲੜਕੇ, ਅੰਡਰ-21, 800 ਮੀ.- ਪਹਿਲਾ ਸਥਾਨ– ਗੌਤਮ , ਦੂਜਾ ਸਥਾਨ-ਹਸਮੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਲੜਕੇ, ਅੰਡਰ-21, 200 ਮੀ., ਪਹਿਲਾ ਸਥਾਨ– ਇਸ਼ਾਨਪ੍ਰੀਤ ਸਿੰਘ , ਦੂਜਾ ਸਥਾਨ-ਜਸ਼ਨਪ੍ਰੀਤ ਸਿੰਘ ਤੀਜਾ ਸਥਾਨ-ਰਾਜਵੀਰ ਸਿੰਘ ਨੇ ਹਾਸਲ ਕੀਤਾ।  ਉਨ੍ਹਾਂ ਦੱਸਿਆ ਕਿ  ਵਾਲੀਵਾਲ ਸਮੈਸ਼ਿੰਗ ਲੜਕੇ ਅੰਡਰ-21 ਵਿੱਚ  ਡਿਵਾਈਨ ਲਾਈਟ ਦੀ ਟੀਮ ਨੇ ਮਾਤਾ ਗੁਜਰੀ ਸਕੂਲ ਦੀ ਟੀਮ ਨੂੰ 2-1 ਦੇ ਫਰਕ ਨਾਲ ਅਤੇ ਸਪੋਰਟਸ ਅਕੈਡਮੀ ਸਰਹਿੰਦ ਦੀ ਟੀਮ ਨੇ ਪਿੰਡ ਮੂਲੇਪੁਰ ਦੀ ਟੀਮ ਨੇ ਮਾਤਾ ਗੁਜਰੀ ਸਕੂਲ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਐਂਟਰ ਕੀਤਾ। ਫੁੱਟਬਾਲ ਅੰਡਰ-17, ਲੜਕੇ ਵਿੱਚ ਜੀਸਸ ਸੇਵੀਅਰ ਸਕੂਲ, ਸਰਹਿੰਦ ਦੀ ਟੀਮ ਨੇ ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21, ਲੜਕਿਆਂ ਦੇ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੀ ਟੀਮ ਨੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਬਲਾਕ ਅਮਲੋਹ ਵਿੱਚ  ਅਥਲੈਟਿਕਸ ਗੇਮ ਲੋਂਗ ਜੰਪ ਲੜਕੇ ਅੰਡਰ-14 ਵਿੱਚ  ਸਹਿਬਜੋਤ ਸਿੰਘ ਨੇ ਪਹਿਲਾ ਸਥਾਨ, ਆਦਰਸ਼ ਬਾਬੂ ਨੇ ਦੂਜਾ ਅਤੇ ਅਰਮਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-14, ਲੌਂਗ ਜੰਪ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਨਿਸ਼ਾ ਨੇ ਦੂਜਾ ਅਤੇ ਆਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਲੜਕੀਆਂ ਅੰਡਰ-17 ,ਲੌਂਗ ਜੰਪ . ਇਨੂੰ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ ਦੂਜਾ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ  ਖੋਹ-ਖੋਹ (ਲੜਕੇ ਅੰਡਰ-14) ਸਰਕਾਰੀ ਹਾਈ ਸਕੂਲ ਬੁੱਗਾਂ ਕਲਾਂ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਮਿਡਲ ਸਕੂਲ, ਹਰੀਪੁਰ ਨੇ ਦੂਜਾ ਸਥਾਨ ਅਤੇ ਸਮਿਡਲ ਸਕੂਲ ਮਾਜਰੀ ਕਿਸ਼ਨੇ ਵਾਲੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਵਾਲੀਬਾਲ ਸਮੈਸ਼ਿੰਗ (ਲੜਕੇ ਅੰਡਰ-17 ) ਸੇਂਟ ਸੇਵੀਅਰ ਸਕੂਲ ਭੱਦਲਥੂਹਾ ਨੇ ਸੰਤ ਫਰੀਦ ਸਕੂਲ ਅਮਲੋਹ ਨੂੰ 2-1 ਅਤੇ  ਸਰਕਾਰੀ ਸੀਨੀ. ਸੈਕੰ. ਸਕੂਲ ਟਿੱਬੀ ਦੀ ਟੀਮ  ਨੇ ਸਰਕਾਰੀ ਸੀਨੀ. ਸੈਕੰ. ਸਕੂਲ ਸਲਾਣਾ  ਨੂੰ 2-0 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਭਾਗ ਲਿਆ।  ਲੜਕੇ ਅੰਡਰ-17 ਪਿੰਡ ਚੌਬਦਰਾਂ ਦੀ ਟੀਮ ਨੇ ਸਰਕਾਰੀ ਸੀਨੀ. ਸੈਕੰ. ਸਕੂਲ ਖਨਿਆਣ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਭਾਗ ਲਿਆ।  ਕਬੱਡੀ ਸਰਕਲ ਸਟਾਇਲ  (ਲੜਕੇ ਅੰਡਰ-17- ਪਿੰਡ ਸਲਾਣਾ ਦੀ ਟੀਮ ਨੇ ਪਿੰਡ ਤੂਰਾਂ ਨੂੰ ਹਰਾਇਆ ਅਤੇ ਫੁੱਟਬਾਲ (ਅੰਡਰ-21, ਲੜਕੇ) ਅਮਲੋਹ ਦੀ ਟੀਮ  ਨੇ ਜੀਪੀਐਸ ਮੰਡੀ ਗੋਬਿੰਦਗੜ੍ਹ ਦੀ ਟੀਮ ਨੂੰ 6-1 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ।

ਇਸ ਮੌਕੇ ਡਾ. ਵਰਿੰਦਰ ਸਿੰਘ ਭੁੱਲਰ , ਸ਼੍ਰੀ ਅਜੀਤਪਾਲ ਸਿੰਘ,ਸ੍ਰੀ ਆਸ਼ੀਸ਼ ਅੱਤਰੀ ਕੌਂਸਲਰ, ਸ਼੍ਰੀ ਜਸਪ੍ਰੀਤ ਜੱਸੀ  ਕੌਂਸਲਰ , ਸ੍ਰੀ ਸਾਜੀ ਮੋਨ ਜਾਰਜ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਰਾਹੁਲਦੀਪ ਸਿੰਘ, (ਬਾਸਕਿਟਬਾਲ ਕੋਚ), ਸ਼੍ਰੀ ਲਖਵੀਰ ਸਿੰਘ (ਐਥਲੈਟਿਕਸ ਕੋਚ), ਸ਼੍ਰੀ ਮਨੀਸ਼ ਕੁਮਾਰ (ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ (ਫੁੱਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਅੰਜੂ ਸਪੋਰਟਸ ਸੁਪਰਵਾਈਜ਼ਰ, ਸ਼੍ਰੀ ਤੁਲਸੀ ਰਾਮ, ਸ਼੍ਰੀ ਦੀਪਕ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਪਵਨਦੀਪ ਸਿੰਘ, ਸ਼੍ਰੀ ਖੁਸ਼ਪ੍ਰੀਤ ਸਿੰਘ, ਮਿਸ ਅੰਜਲੀ, ਕੁਲਵਿੰਦਰ ਕੌਰ, ਹੁਸਨਪ੍ਰੀਤ ਕੌਰ, ਮਿਸ ਜਸਪ੍ਰੀਤ ਕੌਰ, ਸ਼੍ਰੀਮਤੀ ਰਮਣੀਕ ਕੌਰ ਹਾਜਰ ਸਨ।

Exit mobile version