ਅੱਜ ਆਮ ਆਦਮੀ ਪਾਰਟੀ ਦੇ ਅਰਬਨ ਅਤੇ ਰੂਰਲ ਦੇ ਮੀਡਿਆ ਜਿਲਾ ਪ੍ਰਧਾਨ ਸ੍ਰ .ਰਵਿੰਦਰ ਪਾਲ ਸਿੰਘ , ਪ੍ਰਿੰਸ ਲਾਂਬਾ ਨੇ ਕਿਹਾ ਕੇ ਪੰਜਾਬ ਦੇ ਸਤਿਕਾਰ ਯੋਗ ਮੁੱਖ ਮੰਤਰੀ ਸ੍ਰ . ਭਗਵੰਤ ਸਿੰਘ ਮਾਨ ਨੇ ਜੋ ਆਮ ਆਦਮੀ ਪਾਰਟੀ ਲਈ ਜੋ ਨੀਤੀਆਂ ਪੰਜਾਬ ਵਿਚ ਲਾਗੂ ਕੀਤੀਆਂ ਉਸ ਨਾਲ ਵਿਰੋਧੀ ਪਾਰਟੀਆਂ ਘਬਰਾਟ ਵਿਚ ਹਨ | ਇਸ ਲਈ ਕਾਂਗਰਸ , ਬੀ .ਜੇ .ਪੀ , ਸਾਰੇ ਅਕਾਲੀ ਦਲ ਝੂਠਾ ਪ੍ਰਚਾਰ ਕਰਕੇ ਆਮ ਜਨਤਾ ਨੂੰ ਗੁਮਰਾਹ ਕਰ ਰਹੇ ਹਨ | ਪੰਜਾਬ ਦੀ ਜਨਤਾ ਵਿਰੋਧੀ ਪਾਰਟੀਆਂ ਤੋਂ ਭਲੀ- ਭਾਂਤ ਜਾਣੂ ਹਨ | ਇਸ ਮੌਕੇ ਮੀਡਿਆ ਇੰਚਾਰਜ ਪ੍ਰਿੰਸ ਲਾਂਬਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ , ਪੰਜਾਬ ਦੇ ਜੁਝਾਰੂ ਮੁੱਖ ਮੰਤਰੀ ਸ੍ਰ . ਭਗਵੰਤ ਸਿੰਘ ਮਾਨ ਜੀ , ਪੰਜਾਬ ਪ੍ਰਭਾਰੀ ਸ਼੍ਰੀ .ਮਨੀਸ਼ ਸਿਸੋਦੀਆ ਜੀ ਨੇ ਜੋ ਪੰਜਾਬ ਦੀ ਜਨਤਾ ਲਈ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਆਮ ਆਦਮੀ ਦਾ ਅਸ਼ੀਰਵਾਦ ਲਿਆ ਉਸ ਤੋਂ ਤਹਿ ਹੈ ਕੇ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ | ਪੰਜਾਬ ਦੀ ਜਨਤਾ ਮੁੱਖ ਮੰਤਰੀ ਸ੍ਰ .ਭਗਵੰਤ ਸਿੰਘ ਮਾਨ ਜੀ ਦੀ ਕਾਰਜ ਗੁਜਾਰੀ ਤੋਂ ਪ੍ਰਸੰਨ ਹਨ | ਇਸ ਮੌਕੇ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਨੇ ਕਿਹਾ ਕੇ ਪਹਿਲੀ ਵਾਰ ਹੋਇਆ ਕੇ ਬਿਨਾਂ ਕਿਸੀ ਜਾਤ – ਪਾਤ ਤੋਂ ਉਪਰ ਉੱਠ ਕੇ ਸਹੂਲਤਾਂ ਦਿਤੀਆਂ | ਚਾਹੇ ਮੁਫ਼ਤ ਬਿਜਲੀ , 10 ਲੱਖ ਦਾ ਬੀਮਾ ਯੋਜਨਾ ਕਾਰਡ , ਤੀਰਥ ਯਾਤਰਾ , ਕਿਸਾਨਾਂ ਨੂੰ ਨਿਰ – ਵਿਗਣ ਪਾਣੀ , ਸਰਕਾਰੀ ਸਕੂਲਾ ਵਿਚ ਨਿੱਜੀ ਸਕੂਲਾ ਵਰਗੀਆਂ ਸਹੂਲਤਾਂ , ਸਰਕਾਰੀ ਹਸਪਤਾਲਾਂ ਵਿਚ ਬੇਹਤਰ ਸੁਵਿਧਾਵਾਂ ਇਸ ਤੋਂ ਇਲਾਵਾ ਆਦਮੀ ਨੂੰ ਮਾਨ ਸਰਕਾਰ ਬਹੁਤ ਸਹੂਲਤਾਂ ਦੇ ਰਹੀ ਹੈ | ਪ੍ਰਿੰਸ ਲਾਂਬਾ ਨੇ ਕਿਹਾ ਕੇ 2027 ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਲਈ ਵਿਰੋਧੀਆਂ ਨੂੰ ਇਹ ਅਵਾਜ ਹਾਜਮ ਨਹੀਂ ਹੋ ਰਿਹਾ | ਪ੍ਰਿੰਸ ਲਾਂਬਾ ਨੇ ਕਿਹਾ ਕੇ ਅੱਜ ਤਕ ਕਿਸੀ ਵੀ ਮੁੱਖ ਮੰਤਰੀ ਨੂੰ ਇੰਨਾ ਪੰਜਾਬ ਦੀ ਜਨਤਾ ਨੇ ਨਹੀਂ ਦਿੱਤਾ ਜਿਨ੍ਹਾਂ ਸ੍ਰ .ਭਗਵੰਤ ਸਿੰਘ ਨੂੰ ਮਿਲ ਰਿਹਾ ਹੈ ਪੰਜਾਬ ਦੀ ਜਨਤਾ ਨੇ ਲਗਭਗ ਤਹਿ ਕਰ ਲਿਆ ਕੇ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ |
ਮਾਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਵਿਰੋਧੀ ਘਬਰਾਟ ਵਿਚ ….ਪ੍ਰਿੰਸ ਲਾਂਬਾ
Prince Lamba says the opposition is unsettled by the Mann government’s public welfare initiatives and policies.
