Home ਪਟਿਆਲਾ ਅਪਡੇਟ ਰਾਜ ਪੱਧਰੀ ਖੇਡਾਂ-2026 ਦੌਰਾਨ ਗੇਮਾਂ ਦੇ ਟਰਾਇਲ 5 ਤੋਂ 10 ਅਕਤੂਬਰ ਤੱਕ 

ਰਾਜ ਪੱਧਰੀ ਖੇਡਾਂ-2026 ਦੌਰਾਨ ਗੇਮਾਂ ਦੇ ਟਰਾਇਲ 5 ਤੋਂ 10 ਅਕਤੂਬਰ ਤੱਕ 

Sports Trials for State-Level Games 2026 Scheduled from October 5 to 10

0
ਬੇਸਬਾਲ, ਸਾਈਕਲਿੰਗ, ਕਰਾਟੇ, ਵੂਸ਼ੂ, ਰਗਬੀ, ਤਾਈਕਵਾਂਡੋ ਤੇ ਜਿਮਨਾਸਟਿਕ ਖਿਡਾਰੀ ਤੇ ਖਿਡਾਰਨਾਂ ਦੀ ਚੋਣ ਟਰਾਇਲਾਂ ਦੇ ਅਧਾਰ ‘ਤੇ ਹੋਵੇਗੀ 
ਪਟਿਆਲਾ, 3 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ 4 ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ 29 ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੇਸਬਾਲ, ਸਾਈਕਲਿੰਗ, ਕਰਾਟੇ, ਵੂਸ਼ੂ, ਰਗਬੀ, ਤਾਈਕਵਾਂਡੋ ਅਤੇ ਜਿਮਨਾਸਟਿਕ ਗੇਮ ਦੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਦੀ ਚੋਣ ਟਰਾਇਲਾਂ ਦੇ ਅਧਾਰ ਉੱਤੇ ਕੀਤੀ ਜਾਵੇਗੀ। ਇਹਨਾਂ ਗੇਮਾਂ ਦੇ ਟਰਾਇਲ ਕਰਵਾਉਣ ਬਾਰੇ ਦੱਸਦਿਆਂ ਨਵਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਮਨਾਸਟਿਕ ਦੇ ਟਰਾਇਲ 4 ਤੇ 5 ਅਕਤੂਬਰ ਨੂੰ ਪੋਲੋ ਗਰਾਊਂਡ, ਵਿਖੇ ਬਲਜੀਤ ਸਿੰਘ, ਜਿਮਨਾਸਟਿਕ ਕੋਚ ਦੀ ਅਗਵਾਈ ਹੇਠ, ਬੇਸਬਾਲ ਦੇ ਪੋਲੋ ਗਰਾਊਂਡ, ਵਿਖੇ 05 ਤੋਂ 06 ਅਕਤੂਬਰ ਨੂੰ ਗੌਰਵ ਵਿਰਦੀ, ਡੀ.ਪੀ.ਈ. ਦੀ ਦੇਖਰੇਖ ਹੇਠ ਅਤੇ ਇਸੇ ਦਿਨਾਂ ਦੌਰਾਨ ਸਾਈਕਲਿੰਗ ਦੇ ਪੰਜਾਬੀ ਯੂਨੀਵਰਸਿਟੀ ਵਿਖੇ ਸਤਵਿੰਦਰ ਸਿੰਘ, ਸਾਈਕਲਿੰਗ ਕੋਚ ਦੀ ਦੇਖ ਰੇਖ ਹੇਠ ਹੋਣਗੇ। ਇਸੇ ਤਰ੍ਹਾਂ ਕਰਾਟੇ ਦੇ ਟਰਾਇਲ ਰਿੰਕ ਹਾਲ ‘ਚ ਰਾਜੇਸ਼ ਕੁਮਾਰ, ਡੀ.ਪੀ.ਈ ਇੰਚਾਰਜ ਦੀ ਨਿਗਰਾਨੀ ਹੇਠ 5 ਅਕਤੂਬਰ ਨੂੰ ਹੋਣਗੇ। ਵੂਸ਼ੂ ਦੇ ਟਰਾਇਲ 6 ਨੂੰ ਜੂਡੋ ਹਾਲ, ਪੋਲੋ ਗਰਾਊਂਡ ‘ਚ ਵਿਸ਼ਾਲ ਕੁਮਾਰ, ਡੀ.ਪੀ.ਈ ਵੱਲੋਂ, ਰਗਬੀ ਦੇ 5 ਤੋਂ 6 ਅਕਤੂਬਰ ਨੂੰ ਹਾਕੀ ਗਰਾਊਂਡ, ਪੋਲੋ ਗਰਾਊਂਡ ਵਿਖੇ ਪਰਮਿੰਦਰ ਸਿੰਘ, ਵਾਲੀਬਾਲ ਕੋਚ ਦੀ ਨਿਗਰਾਨੀ ਹੇਠ ਅਤੇ ਇਸੇ ਤਰ੍ਹਾਂ ਹੀ ਤਾਈਕਵਾਂਡੋ ਖੇਡ ਦੇ ਟਰਾਇਲ 10 ਅਕਤੂਬਰ ਨੂੰ ਮੋਹਿਤ ਕੁਮਾਰ ਡੀ.ਪੀ.ਈ. ਦੀ ਨਿਗਰਾਨੀ ਹੇਠ ਰਿੰਕ ਹਾਲ ਵਿਖੇ ਕਰਵਾਏ ਜਾਣਗੇ।  ਜ਼ਿਲ੍ਹਾ ਖੇਡ ਅਫ਼ਸਰ ਨੇ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਕੈਯਾਕਿੰਗ ਐਂਡ ਕਨੋਇੰਗ, ਘੋੜਸਵਾਰੀ ਅਤੇ ਰੋਇੰਗ ਗੇਮ ਦੀ ਸਿੱਧੀ ਐਂਟਰੀ ਮਿਤੀ 6 ਅਕਤੂਬਰ ਨੂੰ ਰਿੰਕ ਹਾਲ, ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਪਟਿਆਲਾ ਵਿਖੇ ਲਈ ਜਾਵੇਗੀ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਉਪਰ ਦੱਸੀਆਂ ਮਿਤੀਆਂ ਨੂੰ ਸਵੇਰੇ 8 ਵਜੇ ਨਿਸ਼ਚਿਤ ਸਥਾਨ ਉੱਤੇ ਰਿਪੋਰਟ ਕਰਨਗੇ ਅਤੇ ਆਪਣੇ ਨਾਲ ਖੇਡਾਂ ਦੇ ਅਸਲ ਦਸਤਾਵੇਜ਼ ਅਤੇ ਅਧਾਰ ਕਾਰਡ ਵਗੈਰਾ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ।

Exit mobile version