Home ਪਟਿਆਲਾ ਅਪਡੇਟ ਰਣਜੋਧ ਹਡਾਣਾ ਵੱਲੋਂ ਸਨੌਰ, ਸਨੌਰੀ ਮੰਡੀ ਅਤੇ ਬਹਾਦਰਗੜ੍ਹ ਮੰਡੀਆਂ ‘ਚ ਝੋਨੇ ਦੀ ਸਰਕਾਰੀ ਖ਼ਰੀਦ...

ਰਣਜੋਧ ਹਡਾਣਾ ਵੱਲੋਂ ਸਨੌਰ, ਸਨੌਰੀ ਮੰਡੀ ਅਤੇ ਬਹਾਦਰਗੜ੍ਹ ਮੰਡੀਆਂ ‘ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਗਈ ਸ਼ੁਰੂ- ਮੰਡੀਆਂ ‘ਚ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀ ਖੱਜਲ-ਖ਼ੁਆਰੀ ਬਰਦਾਸ਼ਤ ਨਹੀਂ ਹੋਵੇਗੀ: ਰਣਜੋਧ ਸਿੰਘ ਹਡਾਣਾ

Ranjodh Singh Hadana Initiates Government Paddy Procurement at Sanaur, Sanauri and Bahadurgarh Mandis

0

ਸਨੌਰ/ਬਹਾਦਰਗੜ੍ਹ, 3 ਅਕਤੂਬਰ, 2026 (ਪਟਵਾਰੀ ਸਿੱਧੂ ) : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਦੀ ਵਚਨਬੱਧਤਾ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਵੱਲੋਂ ਅਨਾਜ ਮੰਡੀ ਸਨੌਰ, ਸਨੌਰੀ ਮੰਡੀ ਅਤੇ ਅਨਾਜ ਮੰਡੀ ਬਹਾਦਰਗੜ੍ਹ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਸਰਦਾਰ ਹਡਾਣਾ ਨੇ ਵੱਖ-ਵੱਖ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਵਾਈ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।ਦੌਰੇ ਦੌਰਾਨ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਫ਼ਸਲ ਦੀ ਆਮਦ, ਨਮੀ ਦੀ ਜਾਂਚ, ਤੋਲ ਅਤੇ ਲਿਫ਼ਟਿੰਗ ਸਬੰਧਤ ਦਿੱਕਤਾਂ ਨਾ ਆਉਣ ਲਈ ਮੌਕੇ ‘ਤੇ ਹੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਪ੍ਰਬੰਧਕਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਆਪਣੀ ਮਿਹਨਤ ਦੀ ਫ਼ਸਲ ਵੇਚਣ ਆਏ ਅੰਨਦਾਤਾ ਨੂੰ ਮੰਡੀਆਂ ਵਿੱਚ ਕਿਸੇ ਵੀ ਕੀਮਤ ‘ਤੇ ਖੱਜਲ-ਖ਼ੁਆਰ ਨਹੀਂ ਹੋਣ ਦਿੱਤਾ ਜਾਵੇਗਾ।ਸਰਦਾਰ ਹਡਾਣਾ ਨੇ ਪ੍ਰਬੰਧਕਾਂ ਨੂੰ ਮੰਡੀਆਂ ਅੰਦਰ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ, ਬਾਰਦਾਨੇ ਅਤੇ ਛਾਂ ਵਰਗੀਆਂ ਬੁਨਿਆਦੀ ਸਹੂਲਤਾਂ ਵਿੱਚ ਕੋਈ ਕੁਤਾਹੀ ਨਾ ਵਰਤਣ ਦੀ ਤਾਕੀਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਮੰਡੀਆਂ ਵਿੱਚ ਹਾਜ਼ਰ ਆੜ੍ਹਤੀਆਂ ਅਤੇ ਰਾਈਸ ਮਿੱਲਰਾਂ ਨਾਲ ਵੀ ਮੀਟਿੰਗ ਕੀਤੀ। ਹਡਾਣਾ ਨੇ ਭਰੋਸਾ ਦਿਵਾਇਆ ਕਿ ਮੰਡੀ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਫ਼ਸਲ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾਵੇਗੀ।

ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਜਸਦੇਵ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ,ਪ੍ਰਧਾਨ ਆੜਤੀ ਐਸੋਸੀਏਸ਼ਨ ਰਜਤ ਕਪੂਰ ਸਨੌਰ ਮੰਡੀ, ਗਗਨ ਗੋਇਲ ਵਾਈਸ ਪ੍ਰੈਸੀਡੈਂਟ, ਅਜੇ ਗੁਪਤਾ, ਅਨਿਲ ਬਾਂਸਲ ਚੇਅਰਮੈਨ ਅਗਰਵਾਲ ਵੇਲਫੇਅਰ ਬੋਰਡ, ਕੰਵਲਜੀਤ ਵਾਲੀਆਂ, ਅਸ਼ੋਕ ਮਹਿਤਾ, ਗੁਰਜੀਤ ਭੱਠਲ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਮੈਂਬਰ ਬਲਾਕ ਸੰਮਤੀ, ਮਨਦੀਪ ਸਿੰਘ ਬੱਤੀ ਬਲਾਕ ਪ੍ਰਧਾਨ, ਗੁਰਦੇਵ ਸਿੰਘ ਵਿਰਕ, ਦਿਨੇਸ਼ ਬਲਾਕ ਪ੍ਰਧਾਨ ਯੂਥ ਵਿੰਗ,  ਮਨਦੀਪ ਮੁੰਨਾ ਕੌਂਸਲਰ, ਹਰਪਿੰਦਰ ਸਿੰਘ ਚੀਮਾ, ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਹੋਰ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ, ਸਰਪੰਚ-ਪੰਚ, ਪਾਰਟੀ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Exit mobile version