Home ਪੰਜਾਬ ਤੰਦਰੁਸਤ ਦਿਲ ਅਤੇ ਬਜ਼ੁਰਗਾਂ ਦੀ ਸ਼ਾਨ ਲਈ 2 ਅਕਤੂਬਰ ਨੂੰ ਚੰਡੀਗੜ੍ਹ ਵਿਖੇ...

ਤੰਦਰੁਸਤ ਦਿਲ ਅਤੇ ਬਜ਼ੁਰਗਾਂ ਦੀ ਸ਼ਾਨ ਲਈ 2 ਅਕਤੂਬਰ ਨੂੰ ਚੰਡੀਗੜ੍ਹ ਵਿਖੇ ‘SMILE Walkathon 2026’

SMILE Chandigarh invites Tricity residents to Capital Complex on Gandhi Jayanti to walk for heart health, senior citizen dignity, and a drug-free society.

0

ਚੰਡੀਗੜ੍ਹ, 21 ਸਤੰਬਰ, 2026 (ਜਗਪ੍ਰੀਤ ਮਹਾਂਜਨ): ਨਾਗਰਿਕਾਂ ਨੂੰ ਅਰੋਗ ਜੀਵਨ ਸ਼ੈਲੀ, ਜ਼ਿੰਮੇਵਾਰ ਨਾਗਰਿਕਤਾ, ਨਸ਼ਾ ਮੁਕਤ ਸਮਾਜ ਅਤੇ ਲੋੜਵੰਦ ਬਜ਼ੁਰਗਾਂ (ਸਨੀਅਰ ਸਿਟੀਜ਼ਨਜ਼) ਦੇ ਸਤਿਕਾਰ ਤੇ ਦੇਖਭਾਲ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ‘ਸਮਾਈਲ’ (SMILE), ਚੰਡੀਗੜ੍ਹ ਵੱਲੋਂ 2 ਅਕਤੂਬਰ 2026 ਨੂੰ ਗਾਂਧੀ ਜਯੰਤੀ ਦੇ ਸ਼ੁਭ ਅਵਸਰ ‘ਤੇ ਕੈਪੀਟਲ ਕੰਪਲੈਕਸ, ਚੰਡੀਗੜ੍ਹ ਵਿਖੇ SMILE Walkathon 2026 ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸਵੇਰੇ 6:00 ਵਜੇ ਸ਼ੁਰੂ ਹੋਵੇਗਾ।

ਇੱਕ ਕਦਮ • ਇੱਕ ਮਕਸਦ • ਇੱਕ ਬਿਹਤਰ ਸਮਾਜ” ਦੀ ਥੀਮ ਨਾਲ ਆਯੋਜਿਤ ਇਸ ਵਾਕਾਥੌਨ ਵਿੱਚ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਸਮੇਤ ਪੂਰੇ ਟ੍ਰਾਈਸਿਟੀ ਦੇ ਨਾਗਰਿਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਆਯੋਜਨ ਰਾਹੀਂ ਬੱਚਿਆਂ, ਨੌਜਵਾਨਾਂ, ਪਰਿਵਾਰਾਂ, ਬਜ਼ੁਰਗਾਂ, ਪੇਸ਼ੇਵਰਾਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਇੱਕ ਸਾਂਝੇ ਸਮਾਜਿਕ ਮਕਸਦ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ।

ਸਿਹਤਮੰਦ ਦਿਲ ਲਈ ਵਿਸ਼ੇਸ਼ ਪਹਿਲ

ਵਾਕਾਥੌਨ ਨੂੰ ਫੋਰਟਿਸ ਹਸਪਤਾਲ, ਮੋਹਾਲੀ ਦੇ ‘ਵਿਸ਼ਵ ਦਿਲ ਦਿਵਸ’ (World Heart Day) ਦੇ ਸੰਦੇਸ਼ ਨਾਲ ਵੀ ਜੋੜਿਆ ਗਿਆ ਹੈ। ਹਸਪਤਾਲ ਦੇ ਸਹਿਯੋਗ ਨਾਲ ਪ੍ਰੋਗਰਾਮ ਦੌਰਾਨ ਮੁਫ਼ਤ ਦਿਲ ਅਤੇ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ। ਆਯੋਜਕਾਂ ਅਨੁਸਾਰ, ਨਿਰੰਤਰ ਸਰੀਰਕ ਗਤੀਵਿਧੀਆਂ ਅਤੇ ਪੈਦਲ ਚੱਲਣਾ ਇੱਕ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਸਭ ਤੋਂ ਸਰਲ ਤਰੀਕਿਆਂ ਵਿੱਚੋਂ ਇੱਕ ਹੈ।

ਭਾਗੀਦਾਰਾਂ ਲਈ 3 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਵਾਕ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਯੋਗ, ਜ਼ੁੰਬਾ, ਤਾਕਤ ਤੇ ਸਟੈਮਿਨਾ ਮੁਕਾਬਲੇ, ਕਰਾਓਕੇ ਤੇ ਸੰਗੀਤਕ ਪ੍ਰੋਗਰਾਮ, ਰਿਫ੍ਰੈਸ਼ਮੈਂਟ ਅਤੇ ਹਾਈਡ੍ਰੇਸ਼ਨ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।

ਬਜ਼ੁਰਗਾਂ ਲਈ ‘Home of Dignity’ ਦਾ ਸੰਕਲਪ

ਇਸ ਪਹਿਲਕਦਮੀ ਦਾ ਇੱਕ ਮੁੱਖ ਉਦੇਸ਼ SMILE ਦੇ “SMILE HOME OF DIGNITY” ਦੀ ਸਥਾਪਨਾ ਦੇ ਸੰਕਲਪ ਨੂੰ ਅੱਗੇ ਵਧਾਉਣਾ ਹੈ। ਪ੍ਰਸਤਾਵਿਤ ਆਸ਼ਰਮ ਵਿੱਚ ਲੋੜਵੰਦ ਅਤੇ ਬੇਸਹਾਰਾ ਬਜ਼ੁਰਗਾਂ ਨੂੰ ਸਤਿਕਾਰ, ਸੁਰੱਖਿਆ, ਸਾਥ, ਬੁਨਿਆਦੀ ਸਹੂਲਤਾਂ ਅਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।

ਆਯੋਜਕਾਂ ਦਾ ਕਹਿਣਾ ਹੈ ਕਿ ਵਾਕਾਥੌਨ ਵਿੱਚ ਹਰੇਕ ਰਜਿਸਟ੍ਰੇਸ਼ਨ ਕੇਵਲ ਇੱਕ ਪ੍ਰੋਗਰਾਮ ਵਿੱਚ ਭਾਗੀਦਾਰੀ ਨਹੀਂ, ਸਗੋਂ ਇਸ ਸਮਾਜਿਕ ਮਕਸਦ ਵੱਲ ਵਧਾਇਆ ਗਿਆ ਇੱਕ ਕਦਮ ਹੈ। ਨਾਗਰਿਕਾਂ ਨੂੰ ਪਰਿਵਾਰ, ਦੋਸਤਾਂ, ਕਾਰਜ ਸਥਾਨਾਂ, ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਅਪੀਲ ਕੀਤੀ ਗਈ ਹੈ।

ਮਨੀਸ਼ ਤਿਵਾੜੀ ਹੋਣਗੇ ਮੁੱਖ ਮਹਿਮਾਨ, ਸੈਯਦ ਕਿਰਮਾਨੀ ਵਿਸ਼ੇਸ਼ ਸਟਾਰ ਗੈਸਟ

ਪ੍ਰੋਗਰਾਮ ਵਿੱਚ ਮਾਨਯੋਗ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦਕਿ ਭਾਰਤ ਦੇ ਸਾਬਕਾ ਵਿਕਟਕੀਪਰ ਅਤੇ 1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਪਦਮਸ਼੍ਰੀ ਸੈਯਦ ਕਿਰਮਾਨੀ ਵਿਸ਼ੇਸ਼ ਸਟਾਰ ਗੈਸਟ ਵਜੋਂ ਹਾਜ਼ਰ ਰਹਿਣਗੇ।

ਹਰੇਕ ਰਜਿਸਟਰਡ ਭਾਗੀਦਾਰ ਨੂੰ ਟੀ-ਸ਼ਰਟ ਅਤੇ ਭਾਗੀਦਾਰੀ ਸਰਟੀਫਿਕੇਟ ਦਿੱਤਾ ਜਾਵੇਗਾ।

SMILE ਵੱਲੋਂ ਟ੍ਰਾਈਸਿਟੀ ਦੇ ਨਾਗਰਿਕਾਂ ਨੂੰ ਇਸ ਗਾਂਧੀ ਜਯੰਤੀ ‘ਤੇ ਵਾਕਾਥੌਨ ਵਿੱਚ ਸ਼ਾਮਲ ਹੋ ਕੇ ਤੰਦਰੁਸਤ ਜੀਵਨ ਸ਼ੈਲੀ, ਨਸ਼ਾ ਮੁਕਤ ਸਮਾਜ ਅਤੇ ਬਜ਼ੁਰਗਾਂ ਦੇ ਸਤਿਕਾਰ ਲਈ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ ਹੈ।

SMILE Walkathon 2026

  • ਮਿਤੀ: 2 ਅਕਤੂਬਰ 2026
  • ਸਮਾਂ: ਸਵੇਰੇ 6:00 ਵਜੇ ਤੋਂ
  • ਸਥਾਨ: ਕੈਪੀਟਲ ਕੰਪਲੈਕਸ, ਚੰਡੀਗੜ੍ਹ
  • ਥੀਮ: “ਇੱਕ ਕਦਮ ਇੱਕ ਮਕਸਦ • ਇੱਕ ਬਿਹਤਰ ਸਮਾਜ”

 

Exit mobile version