Homeਸਪੋਰਟਸਸਿਰਸਾ ਦੇ ਰਾਜੇਂਦਰ ਸਿੰਘ ਦੀ ਏਸ਼ੀਅਨ ਹਾਕੀ ਗੇਮਜ਼ ਟੀਮ 'ਚ ਚੋਣ

ਸਿਰਸਾ ਦੇ ਰਾਜੇਂਦਰ ਸਿੰਘ ਦੀ ਏਸ਼ੀਅਨ ਹਾਕੀ ਗੇਮਜ਼ ਟੀਮ ‘ਚ ਚੋਣ

ਸਿਰਸਾ, 30 ਜੁਲਾਈ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਹਿਣ ਵਾਲੇ ਹਾਕੀ ਖਿਡਾਰੀ ਰਾਜੇਂਦਰ ਸਿੰਘ ਨੇ ਆਪਣੀ ਮਿਹਨਤ ਨਾਲ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਵਰਲਡ ਹਾਕੀ ਕੱਪ (FIH) 2026 ਦੀ ਟੀਮ ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਉਨ੍ਹਾਂ ਦੀ ਚੋਣ ਏਸ਼ੀਅਨ ਹਾਕੀ ਗੇਮਜ਼ 2026 ਲਈ ਵੀ ਹੋ ਗਈ ਹੈ।

ਹਾਕੀ ਇੰਡੀਆ ਵੱਲੋਂ ਜਾਰੀ ਕੀਤੀ ਗਈ 20 ਮੈਂਬਰੀ ਟੀਮ ਦੀ ਸੂਚੀ ਵਿੱਚ ਰਾਜੇਂਦਰ ਸਿੰਘ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਇਸ ਚੋਣ ਨਾਲ ਸਿਰਸਾ ਅਤੇ ਹਰਿਆਣਾ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਭਾਰਤੀ ਹਾਕੀ ਟੀਮ ਆਉਣ ਵਾਲੇ ਮੁਕਾਬਲਿਆਂ ਲਈ ਤਿਆਰੀ ਕਰ ਰਹੀ ਹੈ ਅਤੇ ਟੀਮ ਜਲਦ ਹੀ ਨੀਦਰਲੈਂਡ ਲਈ ਰਵਾਨਾ ਹੋਵੇਗੀ। ਰਾਜੇਂਦਰ ਸਿੰਘ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣਗੇ।

ਰਾਜੇਂਦਰ ਦੀ ਇਸ ਉਪਲਬਧੀ ‘ਤੇ ਪਰਿਵਾਰ, ਕੋਚਾਂ ਅਤੇ ਖੇਡ ਪ੍ਰੇਮੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਸਿਰਫ਼ ਸਿਰਸਾ ਹੀ ਨਹੀਂ, ਸਗੋਂ ਪੂਰੇ ਹਰਿਆਣਾ ਲਈ ਮਾਣ ਵਾਲੀ ਗੱਲ ਦੱਸੀ ਜਾ ਰਹੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments