Home ਹਰਿਆਣਾ ਸ਼ਰੂਤੀ ਚੌਧਰੀ ਦੀ ਅਫਸਰਾਂ ਨੂੰ ਹਿਦਾਇਤ: ਮੰਡੀ ਵਿੱਚ ਗੇਟ ਪਾਸ ਤੋਂ ਲੈ...

ਸ਼ਰੂਤੀ ਚੌਧਰੀ ਦੀ ਅਫਸਰਾਂ ਨੂੰ ਹਿਦਾਇਤ: ਮੰਡੀ ਵਿੱਚ ਗੇਟ ਪਾਸ ਤੋਂ ਲੈ ਕੈ ਫਸਲ ਭੁਗਤਾਨ ਤੱਕ ਕਿਸਾਨਾਂ ਨੂੰ ਨਾ ਹੋਵੇ ਕੋਈ ਪਰੇਸ਼ਾਨੀ

Shruti Chaudhary Directs Officials to Ensure Hassle-Free Mandi Services for Farmers

0

ਕਿਹਾ- ਕਿਸਾਨਾਂ ਦੀ ਸਹੂਲਤ ਅਤੇ ਸੁਚਾਰੂ ਫ਼ਸਲ ਖਰੀਦ ਸਰਕਾਰ ਦੀ ਪ੍ਰਾਥਮਿਕਤਾ

ਚੰਡੀਗੜ੍ਹ,  8 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਵਿੱਚ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਗੇਟ ਪਾਸ ਤੋਂ ਲੈ ਕੇ ਫ਼ਸਲ ਖਰੀਦ, ਮਾਪ-ਤੋਲ, ਉਠਾਨ ਅਤੇ ਫ਼ਸਲ ਦੀ ਕੀਮਤ ਦੇ ਭੁਗਤਾਨ ਤੱਕ ਕਿਸੇ ਵੀ ਪੱਧਰ ‘ਤੇ ਮੁਸ਼ਕਲ ਨਹੀਂ ਹੋਣੀ ਚਾਹੀਦੀ। ਸ਼੍ਰੀਮਤੀ ਸ਼ਰੁਤੀ ਚੌਧਰੀ ਨੇ ਅੱਜ ਭਿਵਾਨੀ ਅਨਾਜ ਮੰਡੀ ਦਾ ਦੌਰਾ ਕਰਕੇ ਫ਼ਸਲ ਖਰੀਦ ਅਤੇ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਮੰਡੀ ਵਿੱਚ ਇੱਕ ਕਿਸਾਨ ਦੇ ਗੇਟ ਪਾਸ ਦੀ ਬਾਇਓਮੈਟ੍ਰਿਕ ਪ੍ਰਕਿਰਿਆ ਖ਼ੁਦ ਕਰਵਾ ਕੇ ਪੂਰੀ ਵਿਵਸਥਾ ਦੀ ਜਾਂਚ ਕੀਤੀ। ਉਨ੍ਹਾਂ ਮੰਡੀ ਵਿੱਚ ਫ਼ਸਲ ਵਿੱਚ ਨਮੀ ਦੀ ਜਾਂਚ, ਖਰੀਦ ਪ੍ਰਕਿਰਿਆ ਅਤੇ ਹੋਰ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫ਼ਸਲ ਖਰੀਦ ਦੀ ਪੂਰੀ ਪ੍ਰਕਿਰਿਆ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਈ ਜਾਵੇ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਸਿੰਚਾਈ ਅਤੇ ਜਲ ਸਰੋਤ ਮੰਤਰੀ ਨੇ ਮੰਡੀ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਢੁਕਵੀਂ ਵਿਵਸਥਾ ਬਣਾਏ ਰੱਖਣ ਅਤੇ ਪਖਾਨਿਆਂ ਦੀ ਸਫ਼ਾਈ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਖਰੀਦ ਸੀਜ਼ਨ ਦੌਰਾਨ ਕੈਂਟੀਨ ਰੈਗੂਲਰ ਰੂਪ ਵਿੱਚ ਚਲਾਉਣ ਅਤੇ ਕਿਸਾਨਾਂ ਨੂੰ ਸਾਫ਼-ਸੁਥਰਾ, ਪੌਸ਼ਟਿਕ ਅਤੇ ਗੁਣਵੱਤਾਪੂਰਨ ਭੋਜਨ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਮੰਡੀ ਦੇ ਪ੍ਰਬੰਧਾਂ ਦੀ ਰੈਗੂਲਰ ਨਿਗਰਾਨੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨਾਲ ਸਤਿਕਾਰਯੋਗ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਦੀ ਸਹੂਲਤ ਅਤੇ ਸੁਚਾਰੂ ਫ਼ਸਲ ਖਰੀਦ ਸਰਕਾਰ ਦੀ ਪਹਿਲ ਹੈ ਅਤੇ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਨਾਲ ਜੁੜੇ ਹਰ ਪੱਧਰ ‘ਤੇ ਜ਼ਰੂਰੀ ਪ੍ਰਬੰਧ ਯਕੀਨੀ ਬਣਾਏ ਜਾਣੇ ਚਾਹੀਦੇ ਹਨ।

Exit mobile version