Home Lifestyle ਸ਼ਾਲਿਨੀ ਪਾਸੀ ਦਾ ਦਾਅਵਾ, “ਕਈ ਵਾਰ ਭੂਚਾਲ ਤੋਂ ਪਹਿਲਾਂ ਹੀ ਮਹਿਸੂਸ ਹੋ...

ਸ਼ਾਲਿਨੀ ਪਾਸੀ ਦਾ ਦਾਅਵਾ, “ਕਈ ਵਾਰ ਭੂਚਾਲ ਤੋਂ ਪਹਿਲਾਂ ਹੀ ਮਹਿਸੂਸ ਹੋ ਜਾਂਦਾ ਹੈ”

Shalini Passi opens up about intuition, sensitivity and her unusual experiences.

0

5 ਸਤੰਬਰ 2026 (ਹਰਸ਼ਪ੍ਰੀਤ ਕੌਰ): Fabulous Lives of Bollywood Wives ਅਤੇ The Traitors 2 ਨਾਲ ਚਰਚਾ ਵਿੱਚ ਰਹੀ ਸ਼ਾਲਿਨੀ ਪਾਸੀ ਨੇ ਆਪਣੀ ਅਸਾਧਾਰਣ ਸੰਵੇਦਨਸ਼ੀਲਤਾ ਅਤੇ ਇੰਟਿਊਸ਼ਨ ਬਾਰੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਇੱਕ ਇੰਟਰਵਿਊ ਦੌਰਾਨ ਸ਼ਾਲਿਨੀ ਨੇ ਕਿਹਾ ਕਿ ਉਹ ਕਈ ਵਾਰ ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਉਸ ਨੂੰ ਮਹਿਸੂਸ ਕਰ ਲੈਂਦੀ ਹੈ। ਉਨ੍ਹਾਂ ਮੁਤਾਬਕ, ਬਚਪਨ ਤੋਂ ਹੀ ਉਹ ਰੌਸ਼ਨੀ, ਖੁਸ਼ਬੂ ਅਤੇ ਲੋਕਾਂ ਦੀ ਊਰਜਾ ਪ੍ਰਤੀ ਕਾਫ਼ੀ ਸੰਵੇਦਨਸ਼ੀਲ ਰਹੀ ਹੈ। ਸ਼ਾਲਿਨੀ ਨੇ ਦੱਸਿਆ ਕਿ ਅਜਿਹੇ ਤਜਰਬੇ ਕਈ ਵਾਰ ਉਨ੍ਹਾਂ ਲਈ ਪਰੇਸ਼ਾਨ ਕਰਨ ਵਾਲੇ ਵੀ ਰਹੇ ਹਨ। ਉਨ੍ਹਾਂ ਆਪਣੀ ਸੋਚ ਬਾਰੇ ਕਿਹਾ ਕਿ ਵਿਅਕਤੀ ਆਪਣੇ ਆਪ ਨੂੰ ਜਿਸ ਤਰ੍ਹਾਂ ਦੇਖਦਾ ਹੈ, ਉਸਦਾ ਪ੍ਰਭਾਵ ਉਸਦੀ ਜ਼ਿੰਦਗੀ ’ਤੇ ਪੈਂਦਾ ਹੈ। ਉਨ੍ਹਾਂ ਆਪਣੀ ਦਾਦੀ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਬਚਪਨ ਵਿੱਚ ਉਨ੍ਹਾਂ ਨੇ ਉਨ੍ਹਾਂ ਨੂੰ ਖਾਸ ‘ਪ੍ਰਿੰਸੈਸ’ ਵਾਲੀਆਂ ਆਦਤਾਂ ਅਤੇ ਸਲੀਕਾ ਸਿਖਾਇਆ। ਦਾਦੀ ਨੇ ਉਨ੍ਹਾਂ ਨੂੰ ਭੈਣ-ਭਰਾਵਾਂ ਨਾਲ ਲੜਾਈ ਨਾ ਕਰਨ ਅਤੇ ਸ਼ਰਾਬ ਤੇ ਸਿਗਰਟ ਤੋਂ ਦੂਰ ਰਹਿਣ ਵਰਗੀਆਂ ਗੱਲਾਂ ਦੀ ਸਿੱਖਿਆ ਦਿੱਤੀ। ਭੂਚਾਲ ਨੂੰ ਪਹਿਲਾਂ ਤੋਂ ਮਹਿਸੂਸ ਕਰਨ ਵਾਲੇ ਦਾਅਵੇ ਨੇ ਸ਼ਾਲਿਨੀ ਪਾਸੀ ਦੀ ਇੰਟਿਊਸ਼ਨ ਅਤੇ ਆਧਿਆਤਮਿਕ ਸੋਚ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।

 

Exit mobile version