ਹਰਿਆਣਾ, 24 ਜੁਲਾਈ, 2026 (ਸੰਜੀਵ ਸ਼ਰਮਾ):ਹਰਿਆਣਾ ਵਿੱਚ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਨੂਹ ਖੇਤਰ ਵਿੱਚ ਭਾਰਤੀ ਜਨਤਾ ਪਾਰਟੀ (BJP) ਸੰਨ੍ਹ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਨੀਵਾਰ ਨੂੰ ਨੂਹ ਦੇ ਪੁਨਹਾਨਾ ਹਲਕੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸੇ ਰੈਲੀ ਦੌਰਾਨ ਮੰਚ ‘ਤੇ ਪੁਨਹਾਨਾ ਤੋਂ ਕਾਂਗਰਸ ਵਿਧਾਇਕ ਮੁਹੰਮਦ ਇਲਿਆਸ ਦੇ ਬੇਟੇ ਜਾਵੇਦ ਖ਼ਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਾਵੇਦ ਖ਼ਾਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਨਜ਼ਰ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਭਾਜਪਾ ‘ਚ ਜਾਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ। ਹੁਣ ਸੀ.ਐੱਮ. ਸੈਣੀ ਦੀ ਇਸ ਰੈਲੀ ਰਾਹੀਂ ਉਹ ਰਸਮੀ ਤੌਰ ‘ਤੇ ਪਾਰਟੀ ਦਾ ਪੱਲਾ ਫੜਨਗੇ।
