ਪਟਿਆਲਾ, 23 ਅਕਤੂਬਰ, 2026 (ਛਤਰਪਾਲ ਸਿੰਘ ) : ਸਟੇਟ ਬੈਂਕ ਆਫ਼ ਇੰਡੀਆ ਨੇ ਗ੍ਰਾਮ ਪੰਚਾਇਤ ਜੱਸੋਵਾਲ ਲਈ, ਐਸਬੀਆਈ ਦੇ ‘ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ’ (ਆਰਸੇਟੀ), ਪਟਿਆਲਾ ਵਿਖੇ ਰਾਜ-ਪੱਧਰੀ ‘ਜਨ ਸੁਰੱਖਿਆ ਸੈਚੁਰੇਸ਼ਨ ਮੁਹਿੰਮ’ ਪ੍ਰੋਗਰਾਮ ਕਰਵਾਇਆ। 31 ਦਸੰਬਰ, 2026 ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਹਰੇਕ ਯੋਗ ਨਾਗਰਿਕ ਤੱਕ ਸਮਾਜਿਕ ਸੁਰੱਖਿਆ ਲਾਭ ਪਹੁੰਚਾਉਣਾ ਹੈ। ਇਸ ਮੌਕੇ ਆਰਬੀਆਰੀ, ਐਸਬੀਆਈ, ਨਬਾਰਡ, ਹੋਰ ਬੈਂਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪਿੰਡ ਵਾਸੀ ਅਤੇ ‘ਸਵੈ-ਸਹਾਇਤਾ ਸਮੂਹਾਂ’ ਦੇ ਨੁਮਾਇੰਦੇ ਵੀ ਮੌਜੂਦ ਸਨ। ਪ੍ਰਮੁੱਖ ਸ਼ਖਸੀਅਤਾਂ ਵਿੱਚ ਵਿਵੇਕ ਸ੍ਰੀਵਾਸਤਵ, ਖੇਤਰੀ ਨਿਰਦੇਸ਼ਕ, ਆਰਬੀਆਈ; ਅਮਰੇਸ਼ ਕੁਮਾਰ ਝਾਅ, ਮੁੱਖ ਜਨਰਲ ਮੈਨੇਜਰ, ਐਸਬੀਆਈ; ਮਨੋਹਰ ਲਾਲ, ਜਨਰਲ ਮੈਨੇਜਰ, ਨਬਾਰਡ; ਅਤੇ ਡਿਪਟੀ ਕਮਿਸ਼ਨਰ, ਪਟਿਆਲਾ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਆਰ. ਮੁਕਿਲਨ ਸ਼ਾਮਲ ਹੋਏ। ਹੋਰ ਭਾਗੀਦਾਰਾਂ ਵਿੱਚ ਸ਼੍ਰੀ ਰਾਮ ਬਾਬੂ ਮਿਸ਼ਰਾ, ਡੀਜੀਐਮ, ਕੈਨਰਾ ਬੈਂਕ; ਆਰ. ਕੇ. ਮੀਨਾ, ਡੀਜੀਐਮ, ਪੀਐਨਬੀ ਅਤੇ ਕਨਵੀਨਰ, ਐਸਐਲਬੀਸੀ ਪੰਜਾਬ, ਵਿਜੇ ਬਿਹਾਰੀ ਪ੍ਰਸਾਦ, ਡੀਜੀਐਮ ਪੀਐਨਬੀ, ਸੁਸ਼੍ਰੀ ਉਪਾਸਨਾ ਸਿੰਘ, ਏਜੀਐਮ ਪੀਐਸਬੀ, ਵਿਕਾਸ ਭੱਲਾ, ਡੀਐਮ, ਪੀਸੀਸੀਬੀ, ਸੁਸ਼੍ਰੀ ਪਰਵਿੰਦਰ ਨਾਗਰਾ, ਏਜੀਐਮ ਨਬਾਰਡ; ਰਵੀ ਸ਼ੰਕਰ, ਏਜੀਐਮ ਐਸਬੀਆਈ, ਚੰਡੀਗੜ੍ਹ; ਅਤੇ ਸ਼੍ਰੀ ਵਿਨੈ ਕੁਮਾਰ, ਮੁੱਖ ਮੈਨੇਜਰ, ਐਸਬੀਆਈ ਮੋਹਾਲੀ ਸ਼ਾਮਲ ਸਨ। ਇਹ ਮੁਹਿੰਮ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਅਧੀਨ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੌਰਾਨ ‘ਸਾਈਬਰ ਸੁਰੱਖਿਆ’ ਬਾਰੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੂੰ ਬੈਂਕਿੰਗ ਵੇਰਵਿਆਂ ਦੀ ਸੁਰੱਖਿਆ ਕਰਨ, ਸ਼ੱਕੀ ਲਿੰਕਾਂ ਤੋਂ ਬਚਣ ਅਤੇ ਧੋਖਾਧੜੀ ਦੀ ਤੁਰੰਤ ਰਿਪੋਰਟ ਕਰਨ ਬਾਰੇ ਜਾਗਰੂਕ ਕੀਤਾ ਗਿਆ। ਔਰਤਾਂ ਦੇ ਉੱਦਮ ਅਤੇ ਪੇਂਡੂ ਰੋਜ਼ੀ-ਰੋਟੀ ਨੂੰ ਹੁਲਾਰਾ ਦੇਣ ਲਈ, 25 ਸਵੈ-ਸਹਾਇਤਾ ਸਮੂਹਾਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੰਡੇ ਗਏ। ਰੀਨਾ ਰਾਣੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਐਨਆਰਐਲ ਐਮ, ਪਟਿਆਲਾ ਨੇ ਇਸ ਪਹਿਲਕਦਮੀ ਵਿੱਚ ਸਹਿਯੋਗ ਦਿੱਤਾ। ਇਹ ਪ੍ਰੋਗਰਾਮ ਜਸਵਿੰਦਰ ਸ਼ਰਮਾ, ਲੀਡ ਜ਼ਿਲ੍ਹਾ ਮੈਨੇਜਰ, ਪਟਿਆਲਾ ਅਤੇ ਸੰਜੀਵ ਅਗਰਵਾਲ, ਡਾਇਰੈਕਟਰ, ਐਸਬੀਆਈ ਆਰਸੇਟੀ ਪਟਿਆਲਾ ਨੇ ਕਰਵਾਇਆ। ਰਾਜੇਸ਼ ਕੁਮਾਰ ਕੋਂਡਲ, ਖੇਤਰੀ ਪ੍ਰਬੰਧਕ, ਐਸ.ਬੀ.ਆਈ-3, ਪਟਿਆਲਾ, ਅਜੈ ਸਿੰਘ, ਖੇਤਰੀ ਪ੍ਰਬੰਧਕ, ਐਸ.ਬੀ.ਆਈ. -4, ਪਟਿਆਲਾ ਨੇ ਧੰਨਵਾਦੀ ਸ਼ਬਦ ਕਹੇ।
ਐਸ ਬੀ ਆਈ ਨੇ ਆਰਸੇਟੀ ਪਟਿਆਲਾ ਵਿਖੇ ‘ਜਨ ਸੁਰੱਖਿਆ ਸੈਚੁਰੇਸ਼ਨ ਮੁਹਿੰਮ’ ਪ੍ਰੋਗਰਾਮ ਕਰਵਾਇਆ
Expanding financial safety nets: SBI hosts Jan Suraksha Saturation drive at Patiala RSETI.
RELATED ARTICLES






