Home ਪੰਜਾਬ ਸਨਵੀਰ ਸਿੰਘ 13.20 ਲੱਖ ‘ਚ ਫਾਜ਼ਿਲਕਾ ਫਾਲਕਨਜ਼ ਨਾਲ ਜੁੜੇ

ਸਨਵੀਰ ਸਿੰਘ 13.20 ਲੱਖ ‘ਚ ਫਾਜ਼ਿਲਕਾ ਫਾਲਕਨਜ਼ ਨਾਲ ਜੁੜੇ

Sanvir Singh becomes the top pick, joining Shubman Gill’s Fazilka Falcons for ₹13.20 lakh

0

ਚੰਡੀਗੜ੍ਹ, 10 ਅਗਸਤ 2026 (ਅਮਨਦੀਪ ਸਰਾਂ) : ਸ਼ੇਰੇ-ਏ-ਪੰਜਾਬ T20 ਲੀਗ ਦੇ ਆਗਾਮੀ ਸੀਜ਼ਨ ਲਈ ਹੋਈ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਆਲਰਾਊਂਡਰ ਸਨਵੀਰ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਬਣੇ। ਉਨ੍ਹਾਂ ਨੂੰ ਫਾਜ਼ਿਲਕਾ ਫਾਲਕਨਜ਼ ਨੇ 13.20 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਸਨਵੀਰ ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਫਾਜ਼ਿਲਕਾ ਫਾਲਕਨਜ਼ ਦੇ ਮਾਰਕੀ ਖਿਡਾਰੀ ਸ਼ੁਭਮਨ ਗਿੱਲ ਨਾਲ ਖੇਡਦੇ ਨਜ਼ਰ ਆਉਣਗੇ।

ਨਿਲਾਮੀ ਵਿੱਚ ਨਮਨ ਧੀਰ ਨੂੰ ਅੰਮ੍ਰਿਤਸਰ ਸੂਰੀਮਾਜ਼ ਨੇ 10.80 ਲੱਖ, ਅਮੋਲਪ੍ਰੀਤ ਸਿੰਘ ਨੂੰ ਮੋਹਾਲੀ ਕਿੰਗਜ਼ ਨੇ 8.20 ਲੱਖ ਅਤੇ ਹਰਨੂਰ ਸਿੰਘ ਤੇ ਅਸ਼ਵਨੀ ਕੁਮਾਰ ਨੂੰ ਬਠਿੰਡਾ ਰਾਇਲਜ਼ ਨੇ 7-7 ਲੱਖ ਰੁਪਏ ਵਿੱਚ ਖਰੀਦਿਆ। ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਤਾਬਕ ਇਹ ਲੀਗ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਨੂੰ ਵੱਡੇ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਅਤੇ ਤਜਰਬਾ ਹਾਸਲ ਕਰਨ ਦਾ ਮੌਕਾ ਦੇਵੇਗੀ। ਲੀਗ ਵਿੱਚ ਫਾਜ਼ਿਲਕਾ ਫਾਲਕਨਜ਼, ਅੰਮ੍ਰਿਤਸਰ ਸੂਰੀਮਾਜ਼, ਲੁਧਿਆਣਾ ਲਾਇਨਜ਼, ਜਲੰਧਰ ਵਾਰਿਅਰਜ਼, ਮੋਹਾਲੀ ਕਿੰਗਜ਼ ਅਤੇ ਬਠਿੰਡਾ ਰਾਇਲਜ਼ ਸਮੇਤ ਛੇ ਟੀਮਾਂ ਹਿੱਸਾ ਲੈਣਗੀਆਂ।

 

Exit mobile version