Homeਹਰਿਆਣਾ‘ਨਕਲੀ ਪੱਗ’ ਟਿੱਪਣੀ ’ਤੇ ਸੈਣੀ ਦਾ ਪਲਟਵਾਰ, ਕਿਹਾ—ਭਗਵੰਤ ਮਾਨ ਪੰਜਾਬ ਦੀ ਜਨਤਾ...

‘ਨਕਲੀ ਪੱਗ’ ਟਿੱਪਣੀ ’ਤੇ ਸੈਣੀ ਦਾ ਪਲਟਵਾਰ, ਕਿਹਾ—ਭਗਵੰਤ ਮਾਨ ਪੰਜਾਬ ਦੀ ਜਨਤਾ ਤੇ ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ

Haryana CM Nayab Singh Saini responds to the ‘fake turban’ remark and says Punjab CM Bhagwant Mann should apologize to the people of Punjab and the Guru Sahibs.

ਚੰਡੀਗੜ੍ਹ, 15 ਸਤੰਬਰ, 2026  (ਛੱਤਰਪਾਲ ਸਿੰਘ) :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪੱਗ ਨੂੰ ‘ਨਕਲੀ’ ਕਹਿਣ ’ਤੇ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ। ਸੈਣੀ ਨੇ ਇਸ ਟਿੱਪਣੀ ਨੂੰ ਬਹੁਤ ਦੁਖਦਾਈ ਅਤੇ ਮੰਦਭਾਗੀ ਕਰਾਰ ਦਿੰਦਿਆਂ ਮਾਨ ਤੋਂ ਪੰਜਾਬ ਦੀ ਜਨਤਾ ਅਤੇ ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਮਾਨ ਨੇ 14 ਸਤੰਬਰ ਨੂੰ ਸੈਣੀ ਦੇ ਪੰਜਾਬ ਵਿੱਚ ਲਗਾਤਾਰ ਦੌਰਿਆਂ ’ਤੇ ਤੰਜ ਕੱਸਦਿਆਂ ਕਿਹਾ ਸੀ ਕਿ ਸੈਣੀ ਆਪਣੀ ਗੱਡੀ ਵਿੱਚ ਪੱਗ ਰੱਖਦੇ ਹਨ ਅਤੇ ਪੰਚਕੂਲਾ ਤੋਂ ਪੰਜਾਬ ਦਾਖ਼ਲ ਹੁੰਦੇ ਸਮੇਂ ਪੱਗ ਪਾ ਲੈਂਦੇ ਹਨ। ਮਾਨ ਨੇ ਕਿਹਾ ਕਿ ਸ਼ਾਇਦ ਉਹ ਸਮਝਦੇ ਹਨ ਕਿ ‘ਨਕਲੀ ਪੱਗ’ ਪਾ ਕੇ ਪੰਜਾਬੀਆਂ ਦਾ ਦਿਲ ਜਿੱਤ ਲੈਣਗੇ, ਪਰ ਅਜਿਹਾ ਸੰਭਵ ਨਹੀਂ।

ਇਸ ਦੇ ਜਵਾਬ ਵਿੱਚ ਸੈਣੀ ਨੇ ਕਿਹਾ ਕਿ ਪੱਗ ਉਨ੍ਹਾਂ ਲਈ ਸਿਰਫ਼ ਪਹਿਰਾਵਾ ਨਹੀਂ, ਸਗੋਂ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ, ਸ਼ਰਧਾ, ਵਿਸ਼ਵਾਸ ਅਤੇ ਆਦਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੱਗ ਗੁਰੂ ਸਾਹਿਬਾਨ ਵੱਲੋਂ ਦਿੱਤੀ ਮਹਾਨ ਪਰੰਪਰਾ ਹੈ ਅਤੇ ਇਸ ਨੂੰ ‘ਨਕਲੀ’ ਕਹਿਣਾ ਗੁਰੂ ਪਰੰਪਰਾ ਨਾਲ ਜੁੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ।

ਸੈਣੀ ਨੇ ਕਿਹਾ ਕਿ ਜੇ ਭਗਵੰਤ ਮਾਨ ਨੇ ਪੱਗ ਬਾਰੇ ਅਜਿਹੀ ਟਿੱਪਣੀ ਕੀਤੀ ਹੈ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਜਾ ਕੇ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਅਤੇ ਸਿੱਖਿਆਵਾਂ ਕਰਕੇ ਹੀ ਅੱਜ ਸਮਾਜ ਵਿੱਚ ਇਹ ਪਰੰਪਰਾਵਾਂ ਮੌਜੂਦ ਹਨ।

ਇਹ ਵਿਵਾਦ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਚੱਲ ਰਹੀ ਆਪਸੀ ਬਿਆਨਬਾਜ਼ੀ ਦਾ ਨਵਾਂ ਕੇਂਦਰ ਬਣ ਗਿਆ ਹੈ। ਸੈਣੀ ਨੇ ਇਹ ਪ੍ਰਤੀਕਿਰਿਆ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਨਿਵਾਸ ‘ਸੰਤ ਕਬੀਰ ਕੁਟੀਆ’ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਮੌਕੇ ’ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਹੋਰ ਆਗੂ ਵੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments