Home ਪਟਿਆਲਾ ਅਪਡੇਟ ਰੋਟੇਰੀਅਨ ਸ਼ੀਸ਼ ਪਾਲ ਮਿੱਤਲ ਨੂੰ ਸਾਲ 2027-28 ਦਾ ਅਸਿਸਟੈਂਟ ਗਵਰਨਰ ਬਣਾਇਆ 

ਰੋਟੇਰੀਅਨ ਸ਼ੀਸ਼ ਪਾਲ ਮਿੱਤਲ ਨੂੰ ਸਾਲ 2027-28 ਦਾ ਅਸਿਸਟੈਂਟ ਗਵਰਨਰ ਬਣਾਇਆ 

Rotarian Sheesh Pal Mittal Appointed Assistant Governor for 2027-28

0
ਪਟਿਆਲਾ, 27 ਅਗਸਤ, 2026 (ਦੀਪਕ ਦੱਤਾ) : 2027 – 28 ਲਈ ਰੋਟਰੀ ਡਿਸਟ੍ਰਿਕਟ 3090 ਲਈ ਬਣੇ ਗਵਰਨਰ ਸ੍ਰੀ ਐਸ. ਐਸ. ਵਸ਼ਿਸ਼ਟ ਨੇ ਰੋਟਰੀ ਕਲੱਬ ਪਟਿਆਲਾ ਸਟਾਰ ਦੇ ਮੈਂਬਰ ਸ੍ਰੀ ਸ਼ੀਸ਼ ਪਾਲ ਮਿੱਤਲ ਨੂੰ ਆਪਣੀ ਟੀਮ ਦਾ ਅਸਿਸਟੈਂਟ ਗਵਰਨਰ ਨਿਯੁਕਤ ਕੀਤਾ ਹੈ। ਸ੍ਰੀ ਸ਼ੀਸ਼ ਪਾਲ ਮਿੱਤਲਪਹਿਲਾਂ 1998 – 99 ਵਿੱਚ ਰੋਟਰੈਕਟ ਕਲੱਬ ਪਟਿਆਲਾ ਸਟਾਰ ਦੇ ਪ੍ਰੈਜੀਡੈਂਟ ਰਹਿ ਚੁੱਕੇ ਨੇ, ਫਿਰ 2023 – 24 ਵਿੱਚ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਵੀ ਪਰੈਜੀਡੈਂਟ ਰਹੇ ਹਨ, ਇਹ ਬੜੇ ਮਿਹਨਤੀ ਤੇ ਗਤੀਸ਼ੀਲ ਸਖਸੀਅਤ ਦੇ ਮਾਲਕ ਹਨ। ਇਹ ਜੋ ਕੰਮ ਕਰਦੇ ਨੇ, ਬੜੀ ਲਗਨ ਤੇ ਈਮਾਨਦਾਰੀ ਨਾਲ ਕਰਦੇ ਹਨ। ਰੋਟਰੀ ਕਲੱਬ ਸਟਾਰ ਦੇ ਸਾਰੇ ਰੋਟੇਰੀਅਨ ਨੇ ਗਵਰਨਰ ਸ਼੍ਰੀ ਐਸ. ਐਸ. ਵਸ਼ਿਸ਼ਟ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਕਲੱਬ ਨੂੰ ਇੰਨਾ ਮਾਣ ਦਿੱਤਾ।

Exit mobile version