Home ਪਟਿਆਲਾ ਅਪਡੇਟ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ

ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ

Boys’ Chess Competitions Held During District School Tournament

0
ਪਟਿਆਲਾ, 27 ਅਗਸਤ, 2026 (ਦੀਪਕ ਦੱਤਾ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕਿਆਂ ਦੇ ਸ਼ਤਰੰਜ ਦੇ ਮੁਕਾਬਲੇ  ਸਕੂਲ ਆਫ ਐਮੀਨੈਂਸ ਫੀਲਖਾਨਾ ਵਿਖੇ ਕਰਵਾਏ ਗਏ। ਅੰਡਰ-14 ਲੜਕਿਆ ਦੇ ਮੁਕਾਬਲਿਆਂ ਵਿੱਚ  ਪਟਿ-3 ਜੋਨ ਨੇ ਪਹਿਲਾ, ਪਟਿ-2 ਜੋਨ ਨੇ ਦੂਜਾ,ਭਾਦਸੋਂ ਜੋਨ ਨੇ ਤੀਜਾ,ਅੰਡਰ-17 ਦੇ ਮੁਕਾਬਲਿਆਂ ਵਿੱਚ ਪਟਿ-1 ਜੋਨ ਨੇ ਪਹਿਲਾ,ਪਟਿ-3 ਜੋਨ ਨੇ ਦੂਜਾ,ਪਟਿ-2 ਜੋਨ ਨੇ ਤੀਜਾ, ਅੰਡਰ-19 ਦੇ ਮੁਕਾਬਲਿਆਂ ਵਿੱਚ ਪਟਿ-1 ਜੋਨ ਨੇ ਪਹਿਲਾ, ਪਟਿ-2 ਜੋਨ ਨੇ ਦੂਜਾ ਅਤੇ ਨਾਭਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਅਮਨਿੰੰਦਰ ਸਿੰਘ ਬਾਬਾ ਜੋਨਲ ਸਕੱਤਰ ਪਟਿ-1,ਬਲਵਿੰਦਰ ਸਿੰਘ ਜੱਸਲ ਜੋਨਲ ਸਕੱਤਰ ਪਟਿ-2, ਲੈਕ.ਚਰਨਜੀਤ ਸਿੰਘ,ਤੇਜਿੰਦਰ ਸਿੰਘ ਤੇਜੀ ਏਐਸਆਈ,ਪ੍ਦੀਪ ਕੁਮਾਰ (ਖਜਾਨਚੀ ਘਨੌਰ ਜੋਨ) ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

Exit mobile version