Home ਹਰਿਆਣਾ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਬਾਹਰ ਬਣਨਗੇ ਰਿੰਗ ਰੋਡ:...

ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਬਾਹਰ ਬਣਨਗੇ ਰਿੰਗ ਰੋਡ: CM ਸੈਣੀ

CM Nayab Singh Saini announces plans to develop ring roads around cities with populations exceeding one lakh to improve connectivity and traffic flow.

0

ਚੰਡੀਗੜ੍ਹ, 15 ਸਤੰਬਰ, (ਸ਼ਹੀਦ-ਏ-ਆਜ਼ਮ ਬਿਊਰੋ) : ਹਰਿਆਣਾ ਸਰਕਾਰ ਨੇ ਸ਼ਹਿਰੀ ਟ੍ਰੈਫਿਕ ਘਟਾਉਣ ਲਈ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਤੇ ਕਸਬਿਆਂ ਦੇ ਬਾਹਰ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਵਿਕਸਿਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਲਈ ਲਗਭਗ ₹9,700 ਕਰੋੜ ਦੇ ਸੜਕੀ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਹੈ। 

ਇਸ ਤਹਿਤ ਹਿਸਾਰ, ਕੁਰੂਕਸ਼ੇਤਰ, ਨਾਰਨੌਲ, ਜੀਂਦ ਅਤੇ ਸੋਹਣਾ-ਪਲਵਲ ਦੇ ਬਾਈਪਾਸ ਪ੍ਰੋਜੈਕਟ ਅੱਗੇ ਵਧਾਏ ਜਾਣਗੇ। ਹਿਸਾਰ ਬਾਈਪਾਸ ਐਨ ਐਚ -52 ਨੂੰ ਹਿਸਾਰ-ਦਿੱਲੀ ਅਤੇ ਹਿਸਾਰ-ਕੈਥਲ ਸੜਕਾਂ ਨਾਲ ਜੋੜੇਗਾ, ਜਦਕਿ ਨਾਰਨੌਲ ਬਾਈਪਾਸ ਲਗਭਗ 11 ਕਿਲੋਮੀਟਰ ਦਾ ਹੋਵੇਗਾ। ਕੁਰੂਕਸ਼ੇਤਰ-ਲਾਡਵਾ ਬਾਈਪਾਸ ਦੀ ਡੀਪੀਆਰ ਤਿਆਰ ਹੈ।

ਸਰਕਾਰ ਦਾ ਮੁੱਖ ਮਕਸਦ ਸ਼ਹਿਰਾਂ ਅੰਦਰੋਂ ਭਾਰੀ ਤੇ ਲੰਘਣ ਵਾਲੇ ਟ੍ਰੈਫਿਕ ਨੂੰ ਬਾਹਰ ਕੱਢਣਾ, ਜਾਮ ਘਟਾਉਣਾ ਅਤੇ ਖੇਤਰੀ ਕਨੈਕਟੀਵਿਟੀ ਸੁਧਾਰਨਾ ਹੈ। ਕੇਂਦਰ ਦੀ ਨੀਤੀ ਅਨੁਸਾਰ ਆਊਟਰ ਰਿੰਗ ਰੋਡਜ਼ ਅਤੇ ਨੈਸ਼ਨਲ ਹਾਈਵੇਜ਼ ਲਈ ਨਵੀਂ ਨੀਤੀ ਤਿਆਰ ਕੀਤੀ ਜਾਵੇਗੀ। ਰਾਜ ਦੇ ਵਿੱਤੀ ਹਿੱਸੇ ਬਾਰੇ ਫ਼ੈਸਲਾ ਕਰਨ ਲਈ ਵਿੱਤ, ਲੋਕ ਨਿਰਮਾਣ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗਾਂ ਦੀ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।

Exit mobile version