ਹਰ ਪਰਿਵਾਰ ਨੂੰ ਮਿਲ ਰਹੇ ਸਾਲਾਨਾ 1.82 ਲੱਖ ਦੇ ਲਾਭਾਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ
ਦੌਣ ਖ਼ੁਰਦ/ਸਨੌਰ, 22 ਸਤੰਬਰ ( ਗੁਰਮੀਤ ਸਿੰਘ ਤੁੰਗ): ਮਾਨ ਸਰਕਾਰ ਦੀਆਂ ਇਤਿਹਾਸਕ ਲੋਕ-ਭਲਾਈ ਗਰੰਟੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਸਾਥੀਆਂ ਸਮੇਤ ਪਿੰਡ ਦੌਣ ਖ਼ੁਰਦ ਤੋਂ ਵਿਸ਼ੇਸ਼ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਹੈਪੀ ਪਹਾੜੀਪੁਰ ਅਤੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ ਅਤੇ ਹੋਰ ਆਪ ਅਹੁਦੇਦਾਰ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਡੋਰ-ਟੂ-ਡੋਰ ਦੌਰੇ ਦੌਰਾਨ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਅੱਜ ਪੰਜਾਬ ਦੇ ਹਰੇਕ ਆਮ ਪਰਿਵਾਰ ਨੂੰ ਸਾਲਾਨਾ ਲਗਭਗ ₹1,82,000 ਤੋਂ ਵੀ ਵੱਧ ਦਾ ਸਿੱਧਾ ਮੁਨਾਫ਼ਾ ਹੋ ਰਿਹਾ ਹੈ। ਉਨ੍ਹਾਂ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਕਿ ਜ਼ੀਰੋ ਬਿਜਲੀ ਬਿੱਲ, ਮਾਵਾਂ-ਧੀਆਂ ਨੂੰ ਵਿੱਤੀ ਸਹਾਇਤਾ, ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ, ਸਰਕਾਰੀ ਸਕੂਲਾਂ ‘ਚ ਮੁਫ਼ਤ ਕਿਤਾਬਾਂ-ਵਰਦੀਆਂ, ਮੁਫ਼ਤ ਰਾਸ਼ਨ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮਿਲ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਨੇ ਆਮ ਪਰਿਵਾਰਾਂ ਦੀਆਂ ਜੇਬਾਂ ‘ਤੇ ਪੈਣ ਵਾਲਾ ਵੱਡਾ ਬੋਝ ਘਟਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਇਹ ਪੈਸਾ ਮਹਿੰਗੀਆਂ ਫ਼ੀਸਾਂ, ਭਾਰੀ ਬਿੱਲਾਂ ਅਤੇ ਦਵਾਈਆਂ ਦੇ ਪਰਚਿਆਂ ਵਿੱਚ ਬਰਬਾਦ ਹੁੰਦਾ ਸੀ, ਜੋ ਹੁਣ ਲੋਕਾਂ ਦੀਆਂ ਜੇਬਾਂ ਵਿੱਚ ਸੁਰੱਖਿਅਤ ਹੈ।
ਭਗਵੰਤ ਸਿੰਘ ਮਾਨ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਨ ਤੋਂ ਇਲਾਵਾ ਹੋਰ ਕਈ ਵਾਅਦੇ ਬਿਨਾਂ ਕਹੇ ਵੀ ਸਿਰੇ ਚੜਾਏ। ਇਸ ਤੋਂ ਇਲਾਵਾ ਟੇਲਾਂ ਤੱਕ ਪਾਣੀ, ਪਾਈਪ ਲਾਈਨਾਂ ਲਈ 100 ਪ੍ਰਤੀਸ਼ਤ ਸਬਸਿਡੀ, ਬੰਦ ਪਏ ਥਰਮਲ ਪਲਾਂਟਾਂ ਨੂੰ ਮੁੜ ਚਾਲੂ ਕਰਵਾਉਣਾ ਅਤੇ ਪ੍ਰਾਈਵੇਟ ਨਵੇਂ ਥਰਮਲ ਪਲਾਂਟਾਂ ਦੀ ਖਰੀਦ, ਕਿਸਾਨਾਂ ਨੂੰ ਖੇਤਾਂ ਦੇ ਪਾਣੀ ਲਈ ਰਾਤ ਦੀ ਬਜਾਏ ਦਿਨੀਂ ਬਿਜਲੀ ਪ੍ਰਬੰਧਆ ਅਤੇ ਵੱਡੀ ਤਦਾਦ ਵਿੱਚ ਮਿਆਦ ਪੁਗਾ ਚੁੱਕੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਾ ਲੋਕ ਪੱਖੀ ਕੰਮਾਂ ਵਿੱਚ ਸ਼ਲਾਘਾਯੋਗ ਤੇ ਨਿਵੇਕਲੇ ਕਦਮ ਹਨ.
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਸਿਰਫ਼ ਦਫ਼ਤਰਾਂ ‘ਚ ਬੈਠ ਕੇ ਨੀਤੀਆਂ ਬਣਾਉਣਾ ਨਹੀਂ, ਸਗੋਂ ਲੋਕਾਂ ਦੀਆਂ ਬਰੂਹਾਂ ‘ਤੇ ਪਹੁੰਚ ਕੇ ਉਨ੍ਹਾਂ ਦਾ ਹੱਕ ਉਨ੍ਹਾਂ ਦੇ ਹੱਥਾਂ ਵਿੱਚ ਦੇਣਾ ਹੈ। ਹਡਾਣਾ ਨੇ ਪਿੰਡ ਵਾਸੀਆਂ ਨਾਲ ਦਿਲੋਂ ਸਾਂਝ ਪਾਉਂਦਿਆਂ ਕਿਹਾ ਕਿ ਅਸੀਂ ਵੋਟਾਂ ਵੇਲੇ ਹੱਥ ਜੋੜਨ ਵਾਲੇ ਰਵਾਇਤੀ ਆਗੂ ਨਹੀਂ, ਸਗੋਂ ਔਖੇ-ਸੌਖੇ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ ਲੋਕਾਂ ਦੇ ਆਪਣੇ ਸੇਵਾਦਾਰ ਹਾਂ। ਪੰਜਾਬ ਸਰਕਾਰ ਦਾ ਅਸਲ ਮਕਸਦ ਸੱਤਾ ਦਾ ਨਿੱਘ ਮਾਨਣਾ ਨਹੀਂ, ਸਗੋਂ ਪਿੰਡਾਂ ਦੀ ਗ਼ਰੀਬੀ, ਬੇਵਸੀ ਅਤੇ ਲਾਚਾਰੀ ਨੂੰ ਦੂਰ ਕਰਕੇ ਆਮ ਇਨਸਾਨ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਬਲਾਕ ਇੰਚਾਰਜ, ਗੁਰਜੰਟ ਸਿੰਘ ਸੰਮਤੀ ਮੈਂਬਰ, ਗੁਰਦੇਵ ਸਿੰਘ ਵਿਰਕ, ਮਨਜਿੰਦਰ ਸਿੰਘ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸਰਪੰਚ ਅਤੇ ਹੋਰ ਕਈ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਮੌਜੂਦ ਸਨ.







