Homeਪਟਿਆਲਾ ਅਪਡੇਟਮੁਫਤ ਵਿਚ ਕੰਪਲੀਟ ਐਜੂਕੇਸ਼ਨ ਦੇਣ ਦਾ ਸੰਦੇਸ਼ ਲੈ ਕੇ ਕਸ਼ਮੀਰ ਤੋ ਕੰਨਿਆ...

ਮੁਫਤ ਵਿਚ ਕੰਪਲੀਟ ਐਜੂਕੇਸ਼ਨ ਦੇਣ ਦਾ ਸੰਦੇਸ਼ ਲੈ ਕੇ ਕਸ਼ਮੀਰ ਤੋ ਕੰਨਿਆ ਕੁਮਾਰੀ ਤੱਕ ਸਾਈਕਲ ਤੇ ਮਾਰਚ ਕਰਨਗੇ ਰਾਜੀਵ ਕੌਸ਼ਲ

Rajiv Kaushal Embarks on Kashmir-to-Kanyakumari Cycling Journey to Promote Free Education for All

ਪਟਿਆਲਾ, 30 ਅਕਤੂਬਰ, 2026 (ਛਤਰਪਾਲ ਸਿੰਘ )   : ਪਿਛਲੇ ਕਈ ਦਹਾਕਿਆਂ ਤੋ ਪਟਿਆਲਾ ਵਿਚ ਸਮਾਜ ਸੇਵਾ ਵਿਚ ਵੱਡੇ ਪੱਧਰ ਤੇ ਹਿੱਸਾ ਪਾ ਰਹੀ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ  ਦਾ ਸੰਦੇਸ਼ ਹਰ ਵਿਅਕਤੀ ਆਪਣੇ ਜੀਵਨ ਵਿਚ ਇਕ ਲੋੜਵੰਦ ਬੱਚੇ ਨੂੰ ਕੰਪਲੀਟ ਮੁਫਤ ਐਜੂਕੇਸ਼ਨ ਦੇਵੇ ਨੂੰ ਸਾਰੀ ਦੁਨੀਆ ਵਿਚਪਹੁੰਚਾਉਣ  ਲਈ ਸਾਬਕਾ ਅਸਿਸਟੈਟ ਕਮਿਸ਼ਨਰ ਰਾਜੀਵ ਕੌਸਲ ਸਾਈਕਲ ਤੇ ਕਸਮੀਰ ਤੋ ਕੰਨਿਆ ਕੁਮਾਰੀ ਤੱਕ ਪੈਦਲ ਮਾਰਚ ਕਰਨਗੇ ਤੇ ਥਾਂ ਥਾਂ ਤੇ ਰੁਕ ਕੇ ਇਹ ਸੰਦੇਸ਼ ਸਾਰੀ ਦੁਨੀਆ ਨੂੰ ਦੇਣਗੇ। ਸ਼ੀਲਾ ਅਲੀਪੁਰੀਆ  ਐਜੂਕੇਸ਼ਨ ਸੁਸਾਇਟੀ ਦੇ ਮੁਖ ਸੇਵਾਦਾਰ ਉਘੇ ਸਮਾਜ ਸੇਵੀ ਸੀਨੀਅਰ ਸੀਏ ਅਜੇ ਅਲੀਪੁਰੀਆ ਤੇ ਉਨਾਦੀ  ਪੂਰੀ ਟੀਮ ਲੰਬੇ ਸਮੇ ਤੋ 50 ਦੇ ਲਗਭਗ ਬਚਿਆਂ ਨੂੰ ਸੀਏ ਦੀ ਹਾਇਰ ਐਜੂਕੇਸ਼ਨ ਪੂਰੀ ਤਰ੍ਹਾ ਮੁਫਤ ਦਿਵਾ ਰਹੀ ਹੈ। ਹਰ ਸਾਲ ਇਹ ਸੁਸਾਇਟੀ ਸਰਕਾਰੀ ਸਕੂਲਾਂ ਵਿਚੋ  ਹੁਸਿਆਰ ਤੇ ਲੋੜਵੰਦ ਬਚਿਆਂ ਨੂੰ ਅਡਾਪਟ ਕਰਦੀ ਹੈ ਤੇ ਉਨਾ ਨੂੰ ਪੂਰੀ ਕੰਪਲੀਟ ਤੇ ਹਾਇਰ ਐਜੂਕੇਸ਼ਨ ਮੁਫਤ ਦਿਵਾਉਦੀ ਹੈ। ਸੁਸਾਇਟੀ ਦਾ ਮੁਖ ਉਦੇਸ ਸਮਾਜ ਸੇਵਾ ਦੇ ਨਾਲ ਨਾਲ ਇਹ ਹੈ ਕਿ ਦੁਨੀਆ ਵਿਚ ਹਰ ਵਿਅਕਤੀ ਆਪਣੀ ਜਿੰਦਗੀ ਵਿਚ ਘਟੋ ਘਟ ਇਕ ਲੋੜਵੰਦ ਬੱਚੇ ਨੂੰ ਮੁਫਤ ਵਿਚ ਅਡਾਪਟ ਕਰਕੇ ਹਾਇਰ ਐਜੂਕੇਸ਼ਨ ਦੇਵੇ। ਹੁਣ ਸੁਸਾਇਟੀ ਨੇ ਇਸ ਸੰਦੇਸ਼ ਨੂੰ ਪੂਰੀ ਦੁਨੀਆਵਿਚ  ਪਹੁਚਾਉਣ ਲਈ ਉਘੇ ਸਮਾਜ ਸੇਵੀ ਰਾਜੀਵ ਕੌਸਲ ਨੂੰ ਕਸਮੀਰ ਤੋ ਕੰਨਿਆ ਕੁਮਾਰੀ ਤੱਕ ਸਾਈਕਲ ਤੇ ਮਾਰਚ ਕਰਵਾਕੇਇਹ   ਸੰਦੇਸ਼ ਥਾਂ ਥਾਂ ਪਹੁੰਚਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ,ਜਿਸਨੂੰ  ਬਕਾਇਦਾ ਇਕ ਸਮਾਗਮ ਦੌਰਾਨ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਮੈਡਮ ਪੂਜਾ ਸਿਆਲ ਗਰੇਵਾਲ ਨੇ ਰਵਾਨਾ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਜੇ ਅਲੀਪੁਰੀਆ ਨੇ ਆਖਿਆ ਕਿ ਸਾਡੀ ਸੁਸਾਇਟੀ ਨੇ ਬਹੁਤ ਸਾਰੇ ਬਚਿਆਂ ਨੂੰ ਮੁਫਤ ਹਾਇਰ ਐਜੂਕੇਸ਼ਨਦਿਤੀ  ਹੈ ਤੇ ਦੇ ਰਹੀ ਹੈ ਦਾ ਸੰਦੇਸ਼ ਹਰ ਵਿਅਕਤੀ ਆਪਣੇ ਜੀਵਨ ਵਿਚ ਇਕ ਲੋੜਵੰਦ ਬੱਚੇ ਨੂੰ ਪੂਰੀ ਤਰ੍ਹਾਂ ਮੁਫਤ ਕੰਪਲੀਟ ਹਾਇਰ ਐਜੂਕੇਸ਼ਨ ਦੇਵੇ। ਉਨਾ ਆਖਿਆ ਕਿ ਅਸੀ ਇਹ ਸਮਾਜ ਸੇਵਾ ਲਗਾਤਾਰ ਜਾਰੀ ਰਖਾਂਗੇ। ਇਸ ਮੌਕੇ ਵਿਸੇਸ ਤੌਰ ਤੇ ਕੇਕੇ ਪੈਥੇ ਸੁਪਰਡੈਟ ਆਫ ਪੁਲਸ ਸਾਬਕਾ, ਉੱਘੇ ਉਦਯੋਗਪਤੀ ਨਰੇਸ਼ ਗੁਪਤਾ, ਡਾ. ਭਗਵੰਤ ਸਿੰਘ, ਸੰਜੇ ਸਿੰਗਲਾ ਉੱਘੇ ਸਮਾਜ ਸੇਵੀ, ਅਮਰੀਸ਼ ਬਾਂਸਲ ਪਟਿਆਲਾ ਸਟੀਲ, ਸਤਪਾਲ ਗੋਇਲ, ਜਤਿੰਦਰ ਗੋਇਲ ਸੇਵਾਮੁਕਤ ਡਾਇਰੈਕਟਰ, ਨਰੇਸ਼ ਸੇਤੀਆ, ਡਾ. ਬ੍ਰਿਜੇਸ ਮੋਦੀ, ਗਿਤੇਸ਼ ਐਮਡੀ ਜੀਕੇ ਇੰਸਟੀਚਿਊਟ, ਕੁਨਾਲ ਕੁਮਾਰ ਉੱਘੇ ਰਿਅਲ ਅਸਟੇਟ ਕਾਰੋਬਾਰੀ, ਪ੍ਰਦੀਪ ਗੋਇਲ ਸੇਵਾਮੁਕਤ ਆਈਆਰਐਸ, ਦੀਪਾਂਸ਼ੂ ਸਿੰਗਲਾ ਅਤੇ ਵਿਸ਼ੇਸ਼ ਤੌਰ ਤੇ ਸੀਨੀਅਰ ਸੀਏ ਅਭਿਸ਼ੇਕ ਗੁਪਤਾ ਆਦਿ ਮੌਜੁਦ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments