ਪਵਿੱਤਰ ਧਾਰਮਿਕ ਅਸਥਾਨ ਸਾਨੂੰ ਨਵੀਂ ਊਰਜਾ ਅਤੇ ਲੋਕ ਸੇਵਾ ਲਈ ਪ੍ਰੇਰਨਾ ਦਿੰਦੇ ਹਨ- ਰਾਜਪਾਲ
ਫਤਹਿਗੜ੍ਹ ਸਾਹਿਬ, 24 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅੱਜ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਮੰਦਰ ਵਿਖੇ ਸਲਾਨਾ ਸਮਾਗਮ ਮੌਕੇ ਨਤਮਸਤਕ ਹੋਏ। ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ‘ਤੇ ਦੂਜੀ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਅਜਿਹੇ ਪਵਿੱਤਰ ਧਾਰਮਿਕ ਅਸਥਾਨ ਸਾਡੇ ਲਈ ਪਾਵਰ ਹਾਊਸ ਦੀ ਤਰ੍ਹਾਂ ਕੰਮ ਕਰਦੇ ਹਨ, ਜਿੱਥੋਂ ਸਾਨੂੰ ਆਤਮਿਕ ਸ਼ਕਤੀ ਅਤੇ ਨਵੀਂ ਊਰਜਾ ਮਿਲਦੀ ਹੈ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਇੱਥੋਂ ਨਵੀਂ ਊਰਜਾ ਪ੍ਰਾਪਤ ਕਰਕੇ ਅਸੀਂ ਮੁੜ ਆਪਣੇ ਕੰਮਾਂ ਵਿੱਚ ਜੁਟਦੇ ਹਾਂ ਅਤੇ ਲੋਕਾਂ ਦਾ ਪਿਆਰ ਤੇ ਸਹਿਯੋਗ ਵੀ ਪ੍ਰਾਪਤ ਹੁੰਦਾ ਹੈ। ਉਹਨਾ ਕਿਹਾ ਧਾਰਮਿਕ ਸਥਾਨਾਂ ‘ਤੇ ਆਉਣ ਨਾਲ ਮਨੁੱਖ ਦਾ ਜੀਵਨ ਪ੍ਰਮਾਤਮਾ ਪ੍ਰਤੀ ਸਮਰਪਿਤ ਹੋਣ ਦੇ ਨਾਲ-ਨਾਲ ਲੋਕ ਸੇਵਾ ਦੀ ਭਾਵਨਾ ਨਾਲ ਵੀ ਜੁੜਿਆ ਰਹਿੰਦਾ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਬੀਰ ਕੌਰ ਭੁੱਲਰ, ਐਸ ਡੀ ਐਮ ਕਰੁਣ ਗੁਪਤਾ, ਐਸ ਪੀ ਜਸਪ੍ਰੀਤ ਸਿੰਘ, ਡੀਐਸਪੀ ਕੁਲਬੀਰ ਸਿੰਘ, ਡੀ ਐਸ ਪੀ ਰਾਜੇਸ਼ ਕੁਮਾਰ ਮਲਹੋਤਰਾ, ਪ੍ਰਧਾਨ ਸੁਨੀਲ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਪਿਊਸ਼ ਜੈਨ, ਮੀਤ ਪ੍ਰਧਾਨ ਪ੍ਰਦੀਪ ਕੁਮਾਰ ਜੈਨ, ਜਨਰਲ ਸਕੱਤਰ ਨਵਲ ਕੁਮਾਰ ਜੈਨ, ਸਕੱਤਰ ਨਵੀਨ ਕੁਮਾਰ ਜੈਨ, ਕੈਸ਼ੀਅਰ ਅਸ਼ਵਨੀ ਕੁਮਾਰ ਜੈਨ, ਸਹਾਇਕ ਕੈਸ਼ੀਅਰ, ਨਵਨੀਤ ਜੈਨ ਤੋਂ ਇਲਾਵਾ ਹੋਰ ਅਹੁਦੇਦਾਰ ਤੇ ਸ਼ਰਧਾਲੂ ਵੀ ਹਾਜ਼ਰ ਸਨ।
