Home ਪੰਜਾਬ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ...

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਰੋਸ ਰੈਲੀ ਦਾ ਸੱਦਾ

0

ਅਪੀਲ

ਪਟਿਆਲਾ, 09 ਅਕਤੂਬਰ, 2026 (ਛੱਤਰਪਾਲ ਸਿੰਘ ਚੌਧਰੀ): ਪੰਜਾਬ ਸਰਕਾਰ ਦੇ ਅਧੀਨ ਆਉਂਦੇ ਸਮੂਹ ਕਰਮਚਾਰੀ ਅਤੇ ਸੇਵਾ ਮੁਕਤ ਅਧਿਕਾਰੀਆਂ/ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਤਹਿਤ  10 ਅਕਤੂਬਰ ਦਿਨ ਸ਼ਨੀਵਾਰ ਨੂੰ ਸੰਗਰੂਰ ਵਿੱਖੇ ਰੈਲੀ ਰੱਖੀ ਗਈ ਹੈ  | ਇਸ ਰੈਲੀ ਵਿੱਚ ਹਰ ਇੱਕ ਮੁਲਾਜ਼ਮ ਪੈਨਸ਼ਨਰ ਦਾ ਜਾਣਾ ਜਰੂਰੀ ਹੈ ਤਾਂ ਜੌ ਸਰਕਾਰ ਨੂੰ ਵੱਡਾ ਇਕੱਠ ਕਰਕੇ ਆਪਣੇ ਵੋਟ ਬੈਂਕ ਦਾ ਅਹਿਸਾਸ ਕਰਵਾਇਆ ਜਾ ਸਕੇ ਕਿ ਏਨੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਪੈਨਸ਼ਨਰ ਕਿਸੇ ਵੀ ਪਾਰਟੀ ਨੂੰ ਹਰਾ ਸਕਦੇ ਹਨ।

ਇਸ ਲਈ ਸਾਰੀਆਂ ਕੈਟੇਗਰੀਆਂ ਦੇ ਮੁਲਾਜ਼ਮਾਂ ਅਤੇ ਖਾਸ ਕਰਕੇ ਇਸਤਰੀ ਕਰਮਚਾਰੀਆਂ ਅਤੇ ਸੇਵਾ ਮੁਕਤ ਅਧਿਕਾਰੀਆਂ / ਕਰਮਚਾਰੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ  ਹੈ ਕਿ 10 ਤਾਰੀਖ ਨੂੰ ਸਵੇਰੇ 9.30 ਵਜੇ ਬੀ ਐਮ ਐਲ ਸਰਕਲ ਅਤੇ ਆਈ ਬੀ ਸਰਕਲ ਵਿੱਚ ਪਹੁੰਚੋ ਤੁਹਾਡੇ ਜਾਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ |

ਵੱਲੋ :- ਸ੍ਰ : ਅਮਰ ਬਹਾਦਰ ਸਿੰਘ ਸੂਬਾ ਪ੍ਰਧਾਨ ਇਰੀਗੇਸ਼ਨ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਅਤੇ ਜਗਪ੍ਰੀਤ ਸਿੰਘ ਮਹਾਜਨ ਪ੍ਰੈਸ ਸਕੱਤਰ |

Exit mobile version