Homeਸੰਸਾਰਤਿੱਬਤ 'ਚ 7.0 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, 16 ਲੋਕਾਂ ਦੀ ਮੌਤ

ਤਿੱਬਤ ‘ਚ 7.0 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, 16 ਲੋਕਾਂ ਦੀ ਮੌਤ

Devastation in Tibet: 7.0-Magnitude Earthquake Claims 16 Lives in Nagqu Region

ਤਿੱਬਤ, 23 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਚੀਨ ਦੇ ਤਿੱਬਤ ਖੇਤਰ ਵਿੱਚ ਵੀਰਵਾਰ ਨੂੰ ਆਏ 7.0 ਤੀਬਰਤਾ ਦੇ ਜ਼ਬਰਦਸਤ ਭੂਚਾਲ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਹਨ। ਚੀਨੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ (Xinhua) ਦੇ ਹਵਾਲੇ ਨਾਲ ਸੀ.ਐੱਨ.ਐੱਨ. (CNN) ਨੇ ਇਹ ਜਾਣਕਾਰੀ ਦਿੱਤੀ। ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (USGS) ਅਨੁਸਾਰ, ਭੂਚਾਲ ਦਾ ਕੇਂਦਰ ਤਿੱਬਤ ਦੇ ਨਾਗਚੂ (Nagqu) ਸ਼ਹਿਰ ਤੋਂ 183 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ ਸਥਿਤ ਸੀ।

ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਭੂਚਾਲ ਕਾਰਨ ਘੱਟੋ-ਘੱਟ 339 ਮਕਾਨ ਢਹਿ-ਢੇਰੀ ਹੋ ਗਏ ਹਨ, ਜਦੋਂ ਕਿ ਨੁਕਸਾਨ ਦਾ ਪੂਰਾ ਅੰਦਾਜ਼ਾ ਅਜੇ ਲਗਾਇਆ ਜਾ ਰਿਹਾ ਹੈ। ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਚੀਨੀ ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. (CCTV) ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਲੰਘਣ ਵਾਲੀਆਂ ਰੇਲ ਸੇਵਾਵਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਨੇ ਐਕਸ (X) ‘ਤੇ ਜਾਣਕਾਰੀ ਦਿੰਦਿਆਂ ਦੱਸਿਆ, “ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਰਾਤ 20:03:43 ਵਜੇ 173 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸ ਦਾ ਕੇਂਦਰ 32.368 ਉੱਤਰੀ ਅਕਸ਼ਾਂਸ਼ ਅਤੇ 93.853 ਪੂਰਬੀ ਰੇਖਾਂਸ਼ ‘ਚ ਦਰਜ ਕੀਤਾ ਗਿਆ।” ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments