ਪੰਜਾਬ, 3 ਅਕਤੂਬਰ 2026 (ਹਰਸ਼ਪ੍ਰੀਤ ਕੌਰ): ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ ਅੱਜ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਕੁਝ ਘੰਟਿਆਂ ਲਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਅਤੇ ਬਿਜਲੀ ਬੰਦ ਰਹਿਣ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਪੂਰਥਲਾ: ਕਪੂਰਥਲਾ ਦੇ ਅਰਬਨ ਸਬ-ਡਵੀਜ਼ਨ ਨੰਬਰ-1 ਅਧੀਨ 11 ਕੇਵੀ ਕੋਟੂ ਚੱਕ ਫੀਡਰ ਨੂੰ ਜ਼ਰੂਰੀ ਰੱਖ-ਰਖਾਅ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਕੇਸਰੀ ਬਾਗ, ਮੁਹੱਲਾ ਸ਼ਹਿਰੀਆਂ, ਮਹਿਤਾਬਗੜ੍ਹ, ਮੁਹੱਲਾ ਰਾਏਕਾ, ਮੁਹੱਲਾ ਡਾ. ਸਦੀਕ ਅਲੀ, ਟੋਪ ਖਾਨਾ, ਸਿਟੀ ਥਾਣਾ, ਮੁਹੱਲਾ ਸ਼ੇਰਗੜ੍ਹ ਅਤੇ ਮਾਰਕਫੈੱਡ ਦਫ਼ਤਰ ਸਮੇਤ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਸ੍ਰੀ ਮੁਕਤਸਰ ਸਾਹਿਬ: 66 ਕੇਵੀ ਲਾਈਨ ਦੀ ਜ਼ਰੂਰੀ ਦੇਖਭਾਲ ਅਤੇ ਨਵੇਂ ਫੀਡਰ ਦੇ ਬ੍ਰੇਕਰ ਦੀ ਸਥਾਪਨਾ ਸਬੰਧੀ ਕੰਮ ਕਰਕੇ ਮਲੋਟ ਰੋਡ ਸਥਿਤ 66 ਕੇਵੀ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ ਦੀ ਸਪਲਾਈ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਫਿਰੋਜ਼ਪੁਰ: ਫਿਰੋਜ਼ਪੁਰ ਕੈਂਟ ਸਬ-ਡਵੀਜ਼ਨ ਨੰਬਰ-2 ਅਧੀਨ ਨਾਮਦੇਵ ਚੌਕ ਫੀਡਰ ਦੀ ਮੁਰੰਮਤ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਮਾਲਵਾ ਰੋਡ, ਆਜ਼ਾਦ ਨਗਰ, ਬਾਬਾ ਰਾਮ ਲਾਲ ਨਗਰ ਅਤੇ ਨਿਊ ਆਜ਼ਾਦ ਨਗਰ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਵੱਲੋਂ ਕੀਤੇ ਜਾ ਰਹੇ ਇਹ ਕੰਮ ਬਿਜਲੀ ਪ੍ਰਣਾਲੀ ਦੀ ਸੰਭਾਲ ਅਤੇ ਸਪਲਾਈ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਕੀਤੇ ਜਾ ਰਹੇ ਹਨ। ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਨਿਰਧਾਰਤ ਸਮੇਂ ਦੌਰਾਨ ਜ਼ਰੂਰੀ ਬਿਜਲੀ ਨਾਲ ਸਬੰਧਤ ਕੰਮ ਪਹਿਲਾਂ ਹੀ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ।
