Home ਦੇਸ਼ ਜਲਵਾਯੂ ਜ਼ਿੰਮੇਵਾਰੀ ’ਤੇ ਪੀਐਮ ਮੋਦੀ ਦਾ ਜ਼ੋਰ, ਕਿਹਾ: ਵਿਕਸਿਤ ਦੇਸ਼ਾਂ ਦਾ ਪ੍ਰਤੀ...

ਜਲਵਾਯੂ ਜ਼ਿੰਮੇਵਾਰੀ ’ਤੇ ਪੀਐਮ ਮੋਦੀ ਦਾ ਜ਼ੋਰ, ਕਿਹਾ: ਵਿਕਸਿਤ ਦੇਸ਼ਾਂ ਦਾ ਪ੍ਰਤੀ ਵਿਅਕਤੀ ਕਾਰਬਨ ਉਤਸਰਜਨ ਭਾਰਤ ਨਾਲੋਂ 6 ਗੁਣਾ

Bridging the Carbon Divide: PM Modi Calls for Proportional Climate Action.

0

ਨਵੀਂ ਦਿੱਲੀ, 19 ਸਤੰਬਰ 2026 (ਛਤਰਪਾਲ ਸਿੰਘ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ’ਤੇ ਕਾਰਬਨ ਉਤਸਰਜਨ ਦੀ ਜ਼ਿੰਮੇਵਾਰੀ ਅਕਸਰ ਗਲਤ ਢੰਗ ਨਾਲ ਪਾਈ ਜਾਂਦੀ ਹੈ। ਨਵੀਂ ਦਿੱਲੀ ਵਿੱਚ ‘ਦਾ ਫਿਊਚਰ ਆਫ ਇਨਵਾਇਰਨਮੈਂਟ ਐਂਡ ਕਲਾਇਮੇਟ ਡਾਇਨਾਮਿਕਸ ’ ਵਿਸ਼ੇ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ ) ਵੱਲੋਂ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰਤੀ ਵਿਅਕਤੀ ਕਾਰਬਨ ਉਤਸਰਜਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ, ਜਦਕਿ ਵਿਕਸਿਤ ਦੇਸ਼ਾਂ ਵਿੱਚ ਇਹ ਭਾਰਤ ਨਾਲੋਂ ਲਗਭਗ 6 ਗੁਣਾ ਵੱਧ ਹੈ।

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਇਹ ਤੱਥ ਅੰਤਰਰਾਸ਼ਟਰੀ ਮੰਚਾਂ ’ਤੇ ਲਗਾਤਾਰ ਉਠਾਉਂਦਾ ਰਿਹਾ ਹੈ। ਉਨ੍ਹਾਂ ਦੇ ਭਾਸ਼ਣ ਦਾ ਮੁੱਖ ਕੇਂਦਰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਾਂਝੀ ਜ਼ਿੰਮੇਵਾਰੀ, ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਰਿਹਾ। ਪ੍ਰਧਾਨ ਮੰਤਰੀ ਨੇ ਪਿਛਲੇ 12 ਸਾਲਾਂ ਦੌਰਾਨ ਭਾਰਤ ਵਿੱਚ ਰਿਚਾਰਜੇਬਲ ਊਰਜਾ ਅਤੇ ਵਾਤਾਵਰਣ ਖੇਤਰ ਵਿੱਚ ਹੋਈ ਤਰੱਕੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਪੈਰਿਸ ਸਮਝੌਤੇ (ਕੋਪ -21) ਨਾਲ ਜੁੜੇ ਕੁਝ ਜਲਵਾਯੂ ਟੀਚੇ ਨਿਰਧਾਰਤ ਸਮੇਂ ਤੋਂ ਪਹਿਲਾਂ ਹਾਸਲ ਕੀਤੇ ਹਨ। ਕਾਨਫਰੰਸ ਦੌਰਾਨ ਪੀਐਮ ਮੋਦੀ ਨੇ ਐੱਨਜੀਟੀ ਮੋਬਾਈਲ ਐਪ ਵੀ ਲਾਂਚ ਕੀਤਾ। ਦੋ ਦਿਨਾਂ ਦੀ ਇਸ ਕਾਨਫਰੰਸ ਵਿੱਚ 17 ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀਆਂ ਸਮੇਤ ਵਾਤਾਵਰਣ ਮਾਹਿਰ, ਜੱਜ, ਸਰਕਾਰੀ ਅਧਿਕਾਰੀ ਅਤੇ ਕਾਨੂੰਨੀ ਖੇਤਰ ਦੇ ਮਾਹਿਰ ਹਿੱਸਾ ਲੈ ਰਹੇ ਹਨ।

Exit mobile version