Homeਪਟਿਆਲਾ ਅਪਡੇਟਪਟਿਆਲਾ ਜੋਨ-3 ਨੇ ਕ੍ਰਿਕਟ ਮੁਕਾਬਲੇ ਕਰਵਾਏ

ਪਟਿਆਲਾ ਜੋਨ-3 ਨੇ ਕ੍ਰਿਕਟ ਮੁਕਾਬਲੇ ਕਰਵਾਏ

ਪਟਿਆਲਾ 22 ਜੁਲਾਈ, 2026 (ਦੀਪਕ ਦੱਤਾ) : ਪਟਿਆਲਾ ਜੋਨ-3 ਦੇ ਜੋਨਲ ਸਕੱਤਰ ਸ਼ਸ਼ੀ ਮਾਨ ਨੇ ਦੱਸਿਆ ਅੰਡਰ 14 ਤੇ ਅੰਡਰ 17 ਲੜਕਿਆਂ ਦੇ ਕ੍ਰਿਕਟ ਮੁਕਾਬਲੇ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਪਟਿਆਲਾ ਦੇ ਗਰਾਊਂਡ ਵਿੱਚ ਪਟਿਆਲਾ ਜੋਨ-3 ਦੇ ਪ੍ਰਧਾਨ ਪ੍ਰਿੰਸੀਪਲ ਕਰਮਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ।ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਧਾਲੀਵਾਲ, ਡਾਇਰੈਕਟਰ ਗੁਰਪ੍ਰੀਤ ਕੌਰ ਧਾਲੀਵਾਲ ਤੇ ਪ੍ਰਿੰਸੀਪਲ ਸਿੰਮੀ ਗਿੱਲ ਨੇ ਕ੍ਰਿਕਟ ਦੇ ਮੁਕਾਬਲੇ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿੱਚ  ਅੰਡਰ 14 ਵਿੱਚ ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਨੇ 122 ਦੌੜਾਂ ਬਣਾਈਆਂ ਤੇ ਨਰਾਇਣ ਪਬਲਿਕ ਸਕੂਲ ਸਨੌਰ 50 ਦੌੜਾਂ ਨਾਲ ਹਰਾਇਆ। ਅੰਡਰ-17 ਦੇ  ਲੀਗ ਮੁਕਾਬਲੇ ਵਿੱਚ ਨਰਾਇਣ ਪਬਲਿਕ ਸਕੂਲ 62 ਦੌੜਾਂ ਬਣਾਈਆਂ ਤੇ ਵੀਰ ਹਕੀਕਤ ਰਾਏ ਸਕੂਲ ਨੇ 66 ਦੌੜਾਂ ਬਣਾ ਕੇ ਨਰਾਇਣ ਪਬਲਿਕ ਸਕੂਲ ਨੂੰ ਹਰਾਇਆ। ਇਸ ਮੌਕੇ ਤੇ ਡਾ ਆਸਾ ਸਿੰਘ,ਹਰੀਸ਼ ਸਿੰਘ ਰਾਵਤ, ਇੰਦਰਜੀਤ ਸਿੰਘ ਖਜਾਨਚੀ, ਪਰਵੀਨ ਕੁਮਾਰ,ਵਿਨੋਦ ਕੁਮਾਰ, ਨਿਰਭੈ ਸਿੰਘ ਟੌਹੜਾ,ਅਸ਼ੂੰਲ, ਤਰਨਜੀਤ ਸਿੰਘ,ਪਰਦੀਪ ਸਿੰਘ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments