ਪਟਿਆਲਾ: 25 ਅਗਸਤ 2026 (ਬਲਜੀਤ ਸਰਨਾ)ਰੱਖੜੀ ਦੇ ਤਿਉਹਾਰ ਨੂੰ ਲੈ ਕੇ ਪਟਿਆਲਾ ਦੇ ਬਾਜ਼ਾਰਾਂ ਵਿੱਚ ਖੂਬ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਵੱਖ-ਵੱਖ ਡਿਜ਼ਾਈਨਾਂ ਅਤੇ ਰੰਗਾਂ ਵਾਲੀਆਂ ਸੁੰਦਰ ਰੱਖੜੀਆਂ ਨਾਲ ਬਾਜ਼ਾਰ ਸਜੇ ਹੋਏ ਹਨ।
video:
ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ, ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਰੱਖੜੀਆਂ ਦੀ ਖਰੀਦਦਾਰੀ ਕਰ ਰਹੀਆਂ ਹਨ। ਇਸ ਮੌਕੇ ਭੈਣ-ਭਰਾ ਦੇ ਪਿਆਰ ਅਤੇ ਰਿਸ਼ਤੇ ਦੀਆਂ ਭਾਵਨਾਵਾਂ ਵੀ ਖਾਸ ਤੌਰ ’ਤੇ ਦੇਖਣ ਨੂੰ ਮਿਲ ਰਹੀਆਂ ਹਨ।
ਦੁਕਾਨਦਾਰਾਂ ਮੁਤਾਬਕ ਰੱਖੜੀ ਦੇ ਤਿਉਹਾਰ ਕਾਰਨ ਆਮ ਦਿਨਾਂ ਦੇ ਮੁਕਾਬਲੇ ਬਾਜ਼ਾਰਾਂ ਵਿੱਚ ਗਾਹਕਾਂ ਦੀ ਗਿਣਤੀ ਕਾਫ਼ੀ ਵਧੀ ਹੈ ਅਤੇ ਰੱਖੜੀਆਂ ਦੀ ਵਿਕਰੀ ਵੀ ਚੰਗੀ ਹੋ ਰਹੀ ਹੈ।
