ਪਟਿਆਲਾ , 25 ਅਗਸਤ, 2026 (ਦੀਪਕ ਦੱਤਾ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।ਅੰਡਰ 14 ਦੇ ਮੁਕਾਬਲਿਆਂ ਵਿੱਚ ਨਾਭਾ ਜੋਨ ਨੇ ਪਹਿਲਾਂ,ਰਾਜਪੁਰਾ ਨੇ ਦੂਜਾ, ਪਟਿਆਲਾ-1 ਨੇ ਤੀਜਾ,ਅੰਡਰ 17 ਦੇ ਮੁਕਾਬਲਿਆਂ ਵਿੱਚ ਘਨੌਰ ਜੋਨ ਨੇ ਪਹਿਲਾਂ,ਪਾਤੜਾਂ ਨੇ ਦੂਜਾ, ਪਟਿਆਲਾ-1 ਨੇ ਤੀਜਾ,ਅੰਡਰ 19 ਦੇ ਮੁਕਾਬਲਿਆਂ ਵਿੱਚ ਘਨੌਰ ਜੋਨ ਨੇ ਪਹਿਲਾ,ਭਾਦਸੋ ਜੋਨ ਨੇ ਦੂਜਾ ਤੇ ਪਟਿਆਲੀ-1 ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਅਤੇ ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਦਵਿੰਦਰ ਸਿੰਘ ਜੋਨਲ ਸਕੱਤਰ ਪਾਤੜਾਂ, ਅਮਨਿੰੰਦਰ ਸਿੰਘ ਜੋਨਲ ਸਕੱਤਰ ਪਟਿ-1,ਜਸਵਿੰਦਰ ਸਿੰਘ ਜੋਨਲ ਸਕੱਤਰ ਘਨੌਰ, ਬਲਵਿੰਦਰ ਸਿੰਘ ਜੱਸਲ ਜੋਨਲ ਸਕੱਤਰ ਪਟਿ-2,ਅਲਬਰਟ, ਬੀਰਦਵਿੰਦਰ ਸਿੰਘ,ਮਨਦੀਪ ਸ਼ਰਮਾ,ਮਲਕੀਤ ਸਿੰਘ,ਕੁਲਵੰਤ ਸਿੰਘ,ਸ਼ਿਵ ਭੰਡੀਰ,ਜਸਵੰਤ ਸਿੰਘ,ਲਖਵਿੰਦਰ ਸਿੰਘ,ਰਕੇਸ਼ ਕੁਮਾਰ ਲਚਕਾਣੀ ਅਤੇ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।
70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਕਰਵਾਏ ਗਏ
Boys’ National-Style Kabaddi Competitions Held at 70th District School Tournament
